ਕੁੱਟਮਾਰ ਦੇ ਦੋਸ਼ ''ਚ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Tuesday, Dec 01, 2020 - 12:57 PM (IST)

ਕੁੱਟਮਾਰ ਦੇ ਦੋਸ਼ ''ਚ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ (ਬਲਜਿੰਦਰ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੁੱਟਮਾਰ ਦੇ ਦੋਸ਼ ’ਚ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਕਰਨ ਪੁੱਤਰ ਗੁਰਦੇਵ ਸਿੰਘ ਵਾਸ ਬਡੂੰਗਰ ਪਟਿਆਲਾ, ਰੋਬਨ ਪੁੱਤਰ ਧਰਮ ਚੰਦ ਵਾਸੀ ਬਡੂੰਗਰ, ਵਿੱਕੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਧਾਮੋਮਾਜਰਾ, ਕਾਲੂ, ਗੋਲੂ, ਵੰਧਨਾ ਪੁੱਤਰੀ ਵਿਜੇ ਕੁਮਾਰ ਵਾਸੀ ਨਿਉਸ ਬਸਤੀ ਬਡੂੰਗਰ ਅਤੇ 7-8 ਅਣਪਛਾਤੇ ਵਿਅਕਤੀ ਸ਼ਾਮਲ ਹਨ।

ਇਸ ਮਾਮਲੇ ’ਚ ਕਪਿਲ ਪੁੱਤਰ ਛੋਟੇ ਲਾਲ ਵਾਸੀ ਕੱਲਰ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਡਲ ਟਾਊਨ ਜਾ ਰਿਹਾ ਸੀ। ਰਾਹ ’ਚ ਉਕਤ ਵਿਅਕਤੀ ਕਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ ਕੇ ਖੜ੍ਹੇ ਸਨ। ਜਦੋਂ ਉਨ੍ਹਾਂ ਦੇ ਮੋਟਰਸਾਈਕਲ ਦੇਖ ਕੇ ਸ਼ਿਕਾਇਤਕਰਤਾ ਮੋਟਰਸਾਈਕਲ ਭਜਾਉਣ ਲੱਗਿਆ ਤਾਂ ਵਿੱਕੀ ਨੇ ਆ ਕੇ ਉਸ ਦੇ ਮੋਟਰਸਾਈਕਲ ਨੂੰ ਲੱਤ ਮਾਰੀ, ਜਿਸ ਕਾਰਨ ਉਹ ਥੱਲੇ ਡਿੱਗ ਗਿਆ।

ਇਸ ਤੋਂ ਬਾਅਦ ਉਸ ਨੂੰ ਕਾਰ ’ਚ ਬਿਠਾ ਕੇ ਵੰਧਨਾ ਦੇ ਘਰ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਚੌਂਕੀ ਮਾਡਲ ਟਾਊਨ ਕੋਲ ਛੱਡ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News