ਵੱਖ-ਵੱਖ ਦੋ ਝਗੜਿਆ ''ਚ ਇਕ ਔਰਤ ਸਮੇਤ 5 ਵਿਅਕਤੀ ਜ਼ਖਮੀ
Tuesday, Dec 19, 2017 - 05:48 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਅੰਦਰ ਪੁਰਾਣੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਕੁੱਟਮਾਰ ਅਤੇ ਭੰਨਤੋੜ ਦਾ ਮਾਮਲਾ ਧਿਆਨ 'ਚ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਰਵੀ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਸ਼ਹਿਰ ਦੇ ਕੁੱਝ ਵਿਅਕਤੀਆਂ ਨੇ ਬੋਲੈਰੋ ਗੱਡੀ ਸਮੇਤ ਘੇਰ ਕੇ ਕੁੱਟਮਾਰ ਕੀਤੀ। ਪੁਲਸ ਨੇ ਲਗਭਗ ਇਕ ਦਰਜਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਸਰੇ ਪਾਸੇ ਇਕ ਹੋਰ ਮਾਮਲੇ 'ਚ ਸ਼ਹਿਰ ਦੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਹਿਰ ਦੀ ਪੁਰਾਣੀ ਗੈਸ ਏਜੰਸੀ ਨਜ਼ਦੀਕ ਇਕ ਬਸਤੀ 'ਚ ਰਾਤ ਸਮੇਂ ਘਰ ਦੇ ਵਿਅਕਤੀਆਂ 'ਤੇ ਹਮਲਾ ਕਰ ਦਿੱਤਾ। ਆਪਸੀ ਝੜਪ ਦੌਰਾਨ ਇਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਪੁਲਸ ਵੱਲੋਂ ਓਪਰੋਕਤ ਦੋਵਾਂ ਮਾਮਲਿਆਂ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਜਸਕਰਨ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀਆਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।