ਪਿਉ-ਪੁੱਤ ਨੂੰ ਡੰਡਿਆਂ ਨਾਲ ਕੁੱਟ ਕੇ ਕੀਤਾ ਲਹੂ-ਲੁਹਾਨ

Monday, Oct 14, 2024 - 01:46 PM (IST)

ਪਿਉ-ਪੁੱਤ ਨੂੰ ਡੰਡਿਆਂ ਨਾਲ ਕੁੱਟ ਕੇ ਕੀਤਾ ਲਹੂ-ਲੁਹਾਨ

ਚੰਡੀਗੜ੍ਹ (ਸੁਸ਼ੀਲ) : ਨੌਕਰ ਨਾਲ ਝਗੜਾ ਕਰ ਰਹੇ ਨੌਜਵਾਨਾਂ ਨੂੰ ਛੁਡਾਉਣ ਗਏ ਪਿਓ-ਪੁੱਤ ’ਤੇ ਅੱਧੀ ਦਰਜਨ ਨੌਜਵਾਨਾਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਪੁੱਤ ਤੇ ਪਿਤਾ ਨੂੰ ਜੀ. ਐੱਮ. ਸੀ. ਐੱਚ-32 ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਰਜਿੰਦਰ ਤੇ ਉਸ ਦੇ ਪੁੱਤਰ ਆਕਾਸ਼ ਵਜੋਂ ਹੋਈ ਹੈ। ਸੈਕਟਰ-31 ਥਾਣੇ ਦੀ ਪੁਲਸ ਨੇ ਪਿੰਡ ਫੈਦਾ ਦੇ ਵਸਨੀਕ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਮਲਾਵਰ ਰਾਕੇਸ਼ ਰਾਣਾ, ਸ਼ੇਰ ਸਿੰਘ ਸਮੇਤ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪਿੰਡ ਫੈਦਾ ਵਾਸੀ ਬਲਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਦੁੱਧ ਵੇਚਣ ਦਾ ਕੰਮ ਕਰਦਾ ਹੈ।

ਸ਼ਾਮ 4 ਵਜੇ ਦੇ ਕਰੀਬ 2 ਨੌਜਵਾਨਾਂ ਨੇ ਨੌਕਰ ਅਨਿਲ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਨੌਕਰ ਨੂੰ ਛੁਡਾਉਣ ਲਈ ਭਰਾ ਰਜਿੰਦਰ ਤੇ ਪੁੱਤਰ ਆਕਾਸ਼ ਨੂੰ ਭੇਜਿਆ। ਇਸ ਦੌਰਾਨ ਰਸਤੇ ’ਚ ਰਾਕੇਸ਼ ਰਾਣਾ, ਸ਼ੇਰ ਸਿੰਘ ਸਮੇਤ ਅੱਧੀ ਦਰਜਨ ਨੌਜਵਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਤੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਰਜਿੰਦਰ ਤੇ ਆਕਾਸ਼ ਦੇ ਸਿਰ ’ਚ ਸੱਟਾਂ ਲੱਗੀਆਂ। ਲਹੂ-ਲੁਹਾਨ ਹਾਲਤ ’ਚ ਪੁੱਤਰ ਅਤੇ ਪਿਤਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸੈਕਟਰ-31 ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਲਵਿੰਦਰ ਦੇ ਬਿਆਨ ਦਰਜ ਕਰ ਕੇ ਹਮਲਾਵਰ ਰਾਕੇਸ਼ ਰਾਣਾ, ਸ਼ੇਰ ਸਿੰਘ ਸਮੇਤ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News