ਮਾਂ-ਧੀ ਦੀ ਕੁੱਟਮਾਰ ਕਰਨ ’ਤੇ 9 ਲੋਕਾਂ ਖ਼ਿਲਾਫ਼ ਪਰਚਾ ਦਰਜ

Saturday, Jul 06, 2024 - 10:17 AM (IST)

ਮਾਂ-ਧੀ ਦੀ ਕੁੱਟਮਾਰ ਕਰਨ ’ਤੇ 9 ਲੋਕਾਂ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਘਰ ਅੰਦਰ ਵੜ ਕੇ ਮਾਂ-ਧੀ ਦੀ ਕੁੱਟਮਾਰ ਕਰਨ ਵਾਲੇ 9 ਮੁਲਜ਼ਮਾਂ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਸਰਬਜੀਤ ਕੌਰ ਵਾਸੀ ਪਿੰਡ ਲੂੰਬੜੀਵਾਲਾ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਰਾਤ ਵੇਲੇ ਜਦ ਉਹ ਘਰ ’ਚ ਮੌਜੂਦ ਸੀ ਤਾਂ ਜੱਗਾ, ਸੋਨੂੰ, ਵਿਜੈ, ਬੱਬਲ, ਕੁਲਦੀਪ, ਰਮੇਸ਼, ਲਾਜਰ, ਰਾਜੂ, ਰੋਕੀ ਉਨ੍ਹਾਂ ਦੇ ਘਰ ਅੰਦਰ ਵੜ ਆਏ। ਉਕਤ ਲੋਕ ਉਨ੍ਹਾਂ ਦੀ ਕੁੱਟਮਾਰ ਕਰਨ ਲੱਗੇ।

ਜਦ ਉਸ ਦੀ ਧੀ ਉਸ ਨੂੰ ਛੁਡਵਾਉਣ ਦੇ ਲਈ ਆਈ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਭੱਜ ਗਏ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਇਸ ਘਟਨਾ ਦੇ ਸਮਝੌਤੇ ਲਈ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵਿਚਾਲੇ ਪੰਚਾਇਤ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ। ਏ. ਐੱਸ. ਆਈ. ਬਲਦੇਵ ਰਾਜ ਦੇ ਅਨੁਸਾਰ ਬਿਆਨਾਂ ਦੇ ਆਧਾਰ ’ਤੇ ਸਾਰੇ ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News