ਪੁਰਾਣੀ ਰੰਜਿਸ਼ ਕਾਰਨ ਘਰ ’ਚ ਵੜ ਕੇ ਕੀਤੀ ਕੁੱਟਮਾਰ

Wednesday, Jan 17, 2024 - 03:03 PM (IST)

ਪੁਰਾਣੀ ਰੰਜਿਸ਼ ਕਾਰਨ ਘਰ ’ਚ ਵੜ ਕੇ ਕੀਤੀ ਕੁੱਟਮਾਰ

ਲੁਧਿਆਣਾ (ਰਾਜ) : ਥਾਣਾ ਡੇਹਲੋਂ ਦੀ ਪੁਲਸ ਨੇ ਕੁੱਟਮਾਰ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਅੰਕਿਤਪਾਲ ਸਿੰਘ, ਗੁਰਦਰਸ਼ਨ ਸਿੰਘ, ਜਸਵੰਤ ਸਿੰਘ ਅਤੇ ਗੁਰਿੰਦਰ ਸਿੰਘ ਸ਼ਾਮਲ ਹਨ।

ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਸ ਸ਼ਿਕਾਇਤ ’ਚ ਸੁੱਖ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਨਾਲ ਰੰਜਿਸ਼ ਰੱਖਦਾ ਸੀ। ਜਦੋਂ ਉਹ ਘਰ ’ਚ ਮੌਜੂਦ ਸੀ ਤਾਂ ਦੋਸ਼ੀ ਇਕੱਠੇ ਹੋ ਗਏ ਅਤੇ ਉਸ ਦੇ ਘਰ ਆ ਕੇ ਕੁੱਟ-ਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।


author

Babita

Content Editor

Related News