ਜਾਨ ਜੋਖਮ ''ਚ ਪਾ ਕੇ ਸਿੱਖਿਆ ਹਾਸਲ ਕਰਨ ਨੂੰ ਮਜਬੂਰ ਹੋਏ ਇਹ ਨੰਨ੍ਹੇ ਬੱਚੇ, ਕਿਸ਼ਤੀ ਰਾਹੀਂ ਕਰਦੇ ਨੇ ਸਫਰ ਤੈਅ

08/02/2017 7:05:19 PM

ਸੁਲਤਾਨਪੁਰ ਲੋਧੀ(ਧੀਰ)— ਬੀਤੇ ਕੁਝ ਦਿਨਾਂ ਤੋਂ ਪਹਾੜੀ ਅਤੇ ਹੋਰ ਖੇਤਰਾਂ 'ਚ ਪਏ ਭਾਰੀ ਮੀਂਹ ਤੋਂ ਬਾਅਦ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਮੰਡ ਖੇਤਰ ਦੇ 16 ਟਾਪੂਨਮਾ ਪਿੰਡਾਂ 'ਚ ਪਲਟੂਨ ਬ੍ਰਿਜ ਖੋਲ੍ਹਣ ਉਪਰੰਤ ਦਿਨ-ਬ-ਦਿਨ ਮੁਸ਼ਕਿਲਾਂ 'ਚ ਵਾਧਾ ਹੋ ਰਿਹਾ ਹੈ। ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਖਾਸ ਤੌਰ 'ਤੇ ਸ਼ਹਿਰ ਜਾ ਕੇ ਸਿੱਖਿਆ ਹਾਸਲ ਕਰਨ ਵਾਲੇ ਨੰਨੇ-ਮੁੰਨ੍ਹੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕ ਹੀ ਕਿਸ਼ਤੀ 'ਚ 25 ਤੋਂ 30 ਗਿਣਤੀ ਤਕ ਸਵਾਰ ਇਹ ਦੇਸ਼ ਦਾ ਭਵਿੱਖ ਆਪਣੀ ਜਾਨ ਜੋਖਮ 'ਚ ਪਾਕੇ ਕਾਨਵੈਂਟ ਸਕੂਲ 'ਚ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ, ਕਿਉਂਕਿ ਇਨ੍ਹਾਂ ਪਿੰਡਾਂ 'ਚ ਸਿਰਫ 1 ਹੀ ਸਕੂਲ ਹੈ, ਜਿੱਥੇ ਅਧਿਆਪਕਾਂ ਦੀ ਵੀ ਬਹੁਤ ਘਾਟ ਹੈ ਅਤੇ ਮਾਹਿਰ ਵਿਸ਼ਿਆਂ ਲਈ ਕੋਈ ਵੀ ਅਧਿਆਪਕਾ ਦੀ ਵੀ ਬਹੁਤ ਘਾਟ ਹੈ ਅਤੇ ਮਾਹਿਰ ਵਿਸ਼ਿਆਂ ਲਈ ਕੋਈ ਵੀ ਅਧਿਆਪਕ ਹੀ ਨਹੀਂ ਹੈ ਇਸ ਲਈ ਮਜਬੂਰੀ ਵਸ ਇਹ ਬੱਚੇ ਦਰਿਆ ਪਾਰ ਕਰਕੇ ਕਿਸ਼ਤੀ ਰਾਹੀਂ ਪੜ੍ਹਾਈ ਕਰਨ ਲਈ ਆਉਂਦੇ ਹਨ। ਫਿਰ ਸਕੂਲ ਤੋਂ ਛੁੱਟੀ ਹੋਣ ਉਪਰੰਤ ਪਹਿਲਾਂ ਦਰਿਆ ਦੇ ਕੰਢੇ ਖੜ੍ਹੇ ਹੋ ਕੇ ਕਿਸ਼ਤੀ ਦੀ ਉਡੀਕ ਕਰਦੇ ਹਨ ਅਤੇ ਫਿਰ ਦਰਿਆ ਪਾਰ ਕਰਨ ਉਪਰੰਤ ਕਿਸੇ ਵਾਹਨ ਰਾਹੀਂ ਆਪਣੇ-ਆਪਣੇ ਘਰ ਨੂੰ ਜਾਂਦੇ ਹਨ। ਕਿਸਾਨ ਆਗੂਆਂ ਪਰਮਜੀਤ ਬਾਊਪੁਰ, ਕੁਲਦੀਪ ਸਾਂਗਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਆਉਣ-ਜਾਣ ਵਾਸਤੇ ਇਕ ਵੱਖਰੀ ਕਿਸ਼ਤੀ ਦਾ ਪ੍ਰਬੰਧ ਕੀਤਾ ਜਾਵੇ।


Related News