ਬਿਆਸ ਰੇਲਵੇ ਲਾਈਨ ਤੇ ਬਟਾਲਾ ਨੂੰ ਜ਼ਿਲਾ ਨਾ ਬਣਾਉਣ ''ਚ ਸਰਕਾਰ ਬੁਰੀ ਤਰ੍ਹਾਂ ਹੋਈ  ਫੇਲ : ਪ੍ਰਧਾਨ ਕਲਸੀ

10/23/2017 12:43:12 PM

ਬਟਾਲਾ (ਬੇਰੀ, ਸੈਂਡੀ, ਸਾਹਿਲ) – ਬਟਾਲਾ ਵਿਖੇ ਆਜ਼ਾਦ ਪਾਰਟੀ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਪਾਰਟੀ ਆਗੂਆਂ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਤੋਂ ਬਿਆਸ ਵਾਇਆ ਕਾਦੀਆਂ ਰੇਲਵੇ ਲਾਈਨ ਬਣਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਅਤੇ ਅਕਾਲੀ-ਭਾਜਪਾ ਸਰਕਾਰ ਤੋਂ ਬਾਅਦ ਹੁਣ ਕੈਪਟਨ ਸਰਕਾਰ ਦੇ ਰਾਜ 'ਚ ਨਾ ਤਾਂ ਗਰੀਬ ਲੋਕਾਂ ਨੂੰ ਸਹੀ ਢੰਗ ਨਾਲ ਸੁੱਖ ਸਹੂਲਤਾਂ ਮਿਲ ਰਹੀਆਂ ਹਨ ਅਤੇ ਨਾ ਹੀ ਪੈਨਸ਼ਨਾਂ। 
ਪ੍ਰਧਾਨ ਕਲਸੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਿਛਲੇ ਲੰਮੇ ਸਮੇਂ ਤੋਂ ਬਟਾਲਾ ਨੂੰ ਪੂਰਨ ਤੌਰ 'ਤੇ ਜ਼ਿਲਾ ਬਣਾਉਣ ਦੀ ਮੰਗ ਚੱਲੀ ਆ ਰਹੀ ਹੈ, ਜਿਸ ਨੂੰ ਵੀ ਸਰਕਾਰ ਨੇ ਅੱਖੋਂ ਓਹਲੇ ਕੀਤਾ ਹੈ, ਜਿਸ ਕਾਰਨ ਬਟਾਲਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਸਰਕਾਰ ਨੇ ਬਟਾਲਾ ਬਿਆਸ ਰੇਲਵੇ ਲਾਈਨ ਅਤੇ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮਾਨਤਾ ਨਾ ਦਿੱਤੀ ਤਾਂ ਸਰਕਾਰ ਖਿਲਾਫ਼ ਆਜ਼ਾਦ ਪਾਰਟੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। 
 


Related News