ਮੁਲਜ਼ਮ ਨਿਤਿਨ ਤੇ ਸਵੀਟੀ ਦੋਹਾਂ ਨੂੰ ਕੋਰਟ ਨੇ ਜੇਲ ਭੇਜਿਆ

04/14/2018 10:56:26 AM

ਜਲੰਧਰ (ਮ੍ਰਿਦੁਲ)— ਫੇਸਬੁੱਕ 'ਤੇ ਗੌਂਡਰ ਦੇ ਹੱਕ ਚ ਪੋਸਟ ਪਾਉਣ ਵਾਲੇ ਬੇਅੰਤ ਸਿੰਘ ਬਰਾੜ ਨੂੰ ਅਗਵਾ ਕਰਕੇ ਅਤੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਨੰਗਾ ਕਰਕੇ ਵੀਡੀਓ ਬਣਾਉਣ ਦੇ ਮਾਮਲੇ 'ਚ ਫੜਿਆ ਗਿਆ ਮੁਲਜ਼ਮ ਨਿਤਿਨ ਧਵਨ ਅਤੇ ਸਵੀਟੀ ਨੂੰ ਪੁਲਸ ਨੇ ਬੀਤੇ ਦਿਨ ਕੋਰਟ 'ਚ ਪੇਸ਼ ਕੀਤਾ। ਜਿੱਥੇ ਕੋਰਟ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ। ਹਾਲਾਂਕਿ ਪੁਲਸ ਦੀ ਜਾਂਚ 'ਚ ਗੱਲ ਸਾਹਮਣੇ ਆਈ ਹੈ ਕਿ ਸਵੀਟੀ ਦਾ ਇਸ ਕੇਸ 'ਚ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਉਹ ਖੁਦ ਪਿਛਲੇ ਸਾਲ ਜੂਨ 'ਚ ਜੇਲ 'ਚ ਆ ਗਿਆ ਸੀ ਅਤੇ ਇਹ ਵਾਰਦਾਤ ਅਗਸਤ ਮਹੀਨੇ 'ਚ ਹੋਈ ਸੀ, ਜਿਸ ਕਾਰਨ ਵਾਰਦਾਤ ਸਮੇਂ ਉਹ ਜੇਲ ਵਿਚ ਸੀ। ਸਬ-ਇੰਸਪੈਕਟਰ ਅਸ਼ਵਨੀ ਕੁਮਾਰ ਨੰਦਾ ਨੇ ਦੱਸਿਆ ਕਿ ਨਿਤਿਨ ਧਵਨ ਨੇ ਕੇਸ ਦੀ ਜਾਂਚ 'ਚ ਰਾਜਾ ਪਹਾੜੀਆ ਅਤੇ ਸਵੀਟੀ ਦਾ ਨਾਂ ਲਿਆ ਸੀ, ਜਿਸ ਕਾਰਨ ਪੁਲਸ ਨੇ ਜੇਲ ਤੋਂ ਸਵੀਟੀ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ ਪਰ ਜਾਂਚ 'ਚ ਪਤਾ ਲੱਗਾ ਹੈ ਕਿ ਸਵੀਟੀ, ਨਿਤਿਨ ਅਤੇ ਰਾਜਾ ਪਹਾੜੀਆ ਤਿੰਨੋਂ ਪੁਰਾਣੇ ਦੋਸਤ ਹਨ ਪਰ ਕੇਸ 'ਚ ਰਾਜਾ ਪਹਾੜੀਆ ਨੂੰ ਫੜਨ ਲਈ ਉਸ ਦੀ ਲੋਕੇਸ਼ਨ ਪਤਾ ਕਰਨ ਲਈ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਜਾਂਚ 'ਚ ਸਵੀਟੀ ਨੇ ਖੁਲਾਸਾ ਕੀਤਾ ਕਿ ਉਹ ਸਾਲ 2017 ਦੇ ਜੂਨ ਮਹੀਨੇ 'ਚ ਜੇਲ ਆ ਗਿਆ ਸੀ। ਉਸ ਦਾ ਇਸ ਵਾਰਦਾਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਵਾਰਦਾਤ ਅਗਸਤ ਮਹੀਨੇ 'ਚ ਹੋਈ ਸੀ। 
ਜਾਂਚ 'ਚ ਨਿਤਿਨ ਨੇ ਖੁਲਾਸਾ ਕੀਤਾ ਕਿ ਬੇਅੰਤ ਨੂੰ ਅਗਵਾ ਅਤੇ ਕੁੱਟਮਾਰ ਕਰਨ ਲਈ ਪ੍ਰੀਤ ਫਗਵਾੜਾ ਨੇ ਹਮਲਾਵਰਾਂ ਨੂੰ ਭੇਜਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਪ੍ਰੀਤ ਫਗਵਾੜਾ ਲੜਕਿਆਂ ਦਾ ਕਰਦਾ ਸੀ ਇਸਤੇਮਾਲ ਪੁਲਸ ਦੀ ਮੰਨੀਏ ਤਾਂ ਇਹ ਅਹਿਮ ਖੁਲਾਸਾ ਹੋਇਆ ਹੈ ਕਿ ਪ੍ਰੀਤ ਫਗਵਾੜਾ ਵਾਰਦਾਤ ਨੂੰ ਅੰਜਾਮ ਦੇਣ ਲਈ ਲੜਕਿਆਂ ਦਾ ਇਸਤੇਮਾਲ ਕਰਦਾ ਸੀ ਅਤੇ ਇਸ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਨਵੇਂ ਲੜਕਿਆਂ ਦੀ ਭਾਲ ਕਰਦਾ ਸੀ ਕਿਉਂਕਿ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਉਸਦੇ ਕੰਮ 'ਚ ਸ਼ਾਮਲ ਨਹੀਂ ਹੁੰਦੇ ਸਨ।


Related News