ਟਰੇਨਾਂ ''ਚ ਸਮਾਨ ਲੱਦ ਕੇ ਲਿਜਾਣ ਵਾਲੇ ਸਾਵਧਾਨ! ਰੇਲਵੇ ਵਲੋਂ ਸਖ਼ਤ ਚਿਤਾਵਨੀ ਜਾਰੀ, ਪੜ੍ਹੋ ਨਵੇਂ ਹੁਕਮ
Monday, Jun 08, 2026 - 03:54 PM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਭਾਰਤੀ ਰੇਲਵੇ ਵੱਲੋਂ ਰੇਲ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਅਤ ਸਫ਼ਰ ਨੂੰ ਯਕੀਨੀ ਬਣਾਉਣ ਲਈ ਸਾਮਾਨ (ਲਗੇਜ) ਲੈ ਕੇ ਜਾਣ ਸਬੰਧੀ ਸਖ਼ਤ ਨਿਯਮ ਨਿਰਧਾਰਿਤ ਕੀਤੇ ਗਏ ਹਨ। ਰੇਲਵੇ ਵਿਭਾਗ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕੋਚਾਂ 'ਚ ਸਮਾਨ ਦੀ ਵੱਧ ਤੋਂ ਵੱਧ ਸੀਮਾ ਤੈਅ ਕੀਤੀ ਗਈ ਹੈ। ਜੇਕਰ ਕੋਈ ਯਾਤਰੀ ਇਸ ਤੈਅ ਸੀਮਾ ਤੋਂ ਵੱਧ ਸਮਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਨਿਯਮਾਂ ਮੁਤਾਬਕ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਕੋਚ ਦੀ ਸ਼੍ਰੇਣੀ ਅਨੁਸਾਰ ਰੇਲਵੇ ਵੱਲੋਂ ਵੱਖ-ਵੱਖ ਸ਼੍ਰੇਣੀਆਂ (ਕਲਾਸਾਂ) ਲਈ ਸਮਾਨ ਦਾ ਵਜ਼ਨ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਚ ਦੀ ਸ਼੍ਰੇਣੀ ਫਸਟ ਏ. ਸੀ. ’ਚ 70 ਕਿੱਲੋਗ੍ਰਾਮ, ਸੈਕਿੰਡ ਏ. ਸੀ. ’ਚ 50 ਕਿੱਲੋਗ੍ਰਾਮ, ਥਰਡ ਏ. ਸੀ. ’ਚ 40 ਕਿੱਲੋਗ੍ਰਾਮ, ਸਪਲੀਪਰ ਕਲਾਸ ’ਚ 40 ਕਿੱਲੋਗ੍ਰਾਮ ਅਤੇ ਸੈਕਿੰਡ ਕਲਾਸ ’ਚ 35 ਕਿੱਲੋਗ੍ਰਾਮ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਰੇਲਵੇ ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਕਿਸੇ ਯਾਤਰੀ ਕੋਲ ਨਿਰਧਾਰਿਤ ਸੀਮਾ ਤੋਂ ਜ਼ਿਆਦਾ ਸਮਾਨ ਹੈ ਤਾਂ ਉਹ ਪਰੇਸ਼ਾਨ ਹੋਣ ਦੀ ਬਜਾਏ ਉਸ ਵਾਧੂ ਸਮਾਨ ਨੂੰ ਰੇਲਵੇ ਦੇ ‘ਲਗੇਜ ਵੈਨ’ (ਪਾਰਸਲ ਵੈਨ) 'ਚ ਬੁੱਕ ਕਰਵਾ ਕੇ ਭੇਜ ਸਕਦੇ ਹਨ। ਅਜਿਹਾ ਨਾ ਕਰਨ ’ਤੇ ਅਤੇ ਚੈਕਿੰਗ ਦੌਰਾਨ ਫੜ੍ਹੇ ਜਾਣ ’ਤੇ ਯਾਤਰੀ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਸਮੂਹ ਰੇਲ ਯਾਤਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਤੈਅ ਕੀਤੇ ਗਏ ਨਿਯਮਾਂ ਅਤੇ ਵਜ਼ਨ ਦੀ ਸੀਮਾ ਦੇ ਅੰਦਰ ਹੀ ਸਮਾਨ ਲੈ ਕੇ ਚੱਲਣ।
ਨਿਯਮਾਂ ਅਨੁਸਾਰ ਸਮਾਨ ਲੈ ਕੇ ਚੱਲਣ ਨਾਲ ਨਾ ਸਿਰਫ਼ ਤੁਹਾਡਾ ਆਪਣਾ ਸਫ਼ਰ ਸੁਰੱਖਿਅਤ ਅਤੇ ਸੁਖਾਵਾਂ ਰਹੇਗਾ, ਸਗੋਂ ਰੇਲਗੱਡੀ 'ਚ ਸਫ਼ਰ ਕਰ ਰਹੇ ਹੋਰਨਾਂ ਯਾਤਰੀਆਂ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ। ਰੇਲਵੇ ਹਮੇਸ਼ਾ ਤੁਹਾਡੇ ਸੁਖਦ ਅਤੇ ਸੁਰੱਖਿਅਤ ਸਫ਼ਰ ਦੀ ਕਾਮਨਾ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
