ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ''ਫਿੱਟ ਇੰਡੀਆ'' ਮਿਸ਼ਨ ਤਹਿਤ ਕੀਤਾ ਸਾਈਕਲ ਰੈਲੀ ਦਾ ਆਯੋਜਨ

Sunday, Jun 07, 2026 - 05:10 PM (IST)

ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ''ਫਿੱਟ ਇੰਡੀਆ'' ਮਿਸ਼ਨ ਤਹਿਤ ਕੀਤਾ ਸਾਈਕਲ ਰੈਲੀ ਦਾ ਆਯੋਜਨ

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਐਤਵਾਰ ਨੂੰ ਦੱਸਿਆ ਕਿ 7 ਜੂਨ, 2026 ਨੂੰ 'ਫਿੱਟ ਇੰਡੀਆ ਮਿਸ਼ਨ' ਤਹਿਤ ਇੱਕ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਸਮਾਗਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। 

ਇਸ ਸਾਈਕਲ ਰੈਲੀ 'ਚ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ/ਫਰੇਟ ਮੈਨੇਜਰ ਪਰਮਦੀਪ ਸਿੰਘ ਸੈਣੀ, ਡਿਵੀਜ਼ਨਲ ਮਕੈਨੀਕਲ ਇੰਜੀਨੀਅਰ ਅਚਰਾਜ ਗੁਪਤਾ, ਖੇਡ ਸਕੱਤਰ ਸੁਨੀਲ ਕੈਟ ਸਮੇਤ ਹੋਰ ਡਿਵੀਜ਼ਨਲ ਅਧਿਕਾਰੀਆਂ, ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਲ ਹਿੱਸਾ ਲਿਆ। ਇਹ ਰੈਲੀ ਡਿਵੀਜ਼ਨਲ ਦਫ਼ਤਰ ਤੋਂ ਝੋਕ ਰੋਡ ਤੱਕ ਚੱਲੀ। ਇਸ ਸਮਾਗਮ ਦਾ ਮੁੱਖ ਉਦੇਸ਼ "ਸੰਡੇ ਆਨ ਸਾਈਕਲ" ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣਾ ਸੀ। 

ਇਹ ਵੀ ਪੜ੍ਹੋ- ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ, ਮਸਕ ਨੇ ਜਤਾਈ ਚਿੰਤਾ

ਸਵੇਰ ਦੀ ਤਾਜ਼ੀ ਹਵਾ 'ਚ ਸਾਈਕਲ ਚਲਾਉਂਦੇ ਹੋਏ, ਸਾਈਕਲਿਸਟਾਂ ਨੇ "ਸਵਸਥ ਸਰੀਰ, ਸਵਸਥ ਭਾਰਤ" ਦਾ ਸੰਦੇਸ਼ ਦਿੱਤਾ ਅਤੇ 'ਫਿੱਟ ਇੰਡੀਆ ਮਿਸ਼ਨ' ਨੂੰ ਆਮ ਲੋਕਾਂ ਤੱਕ ਲਿਜਾਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। 'ਫਿਟ ਇੰਡੀਆ ਮਿਸ਼ਨ' ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਸਾਈਕਲਿੰਗ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਨਿੱਜੀ ਸਿਹਤ ਅਤੇ ਵਾਤਾਵਰਣ ਦੋਵਾਂ 'ਤੇ ਸਕਾਰਾਤਮਕ ਅਸਰ ਪਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News