BDPO ਅਮਲੋਹ ਕੁਲਵਿੰਦਰ ਰੰਧਾਵਾ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ''ਚ ਮੁਅੱਤਲ

Tuesday, Jul 12, 2022 - 02:28 AM (IST)

BDPO ਅਮਲੋਹ ਕੁਲਵਿੰਦਰ ਰੰਧਾਵਾ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ''ਚ ਮੁਅੱਤਲ

ਫਤਿਹਗੜ੍ਹ ਸਾਹਿਬ (ਬਿਪਨ) : ਹਲਕਾ ਅਮਲੋਹ ਬਲਾਕ ਦਫ਼ਤਰ ਦੇ ਪਹਿਲੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਵੱਲੋਂ ਕਥਿਤ 40 ਲੱਖ ਦੇ ਕਰੀਬ ਗਬਨ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤਤਕਾਲੀ ਬੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਸੇਵਾਵਾਂ ਤੋਂ ਮੁਅੱਤਲ ਕੀਤਾ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਬੀ.ਡੀ.ਪੀ.ਓ. ਵੱਲੋਂ ਆਪ ਹੀ ਚੈੱਕ ਸਾਈਨ ਕੀਤੇ ਜਾਂਦੇ ਸਨ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ।

ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10

ਵਿਧਾਇਕ ਗੈਰੀ ਬੜਿੰਗ ਨੇ ਦੱਸਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਸਕੀਮ ਅਧੀਨ ਵੱਖ-ਵੱਖ ਪੰਚਾਇਤਾਂ ਨੂੰ ਗ੍ਰਾਂਟਾਂ ਅਲਾਟ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ 40 ਲੱਖ ਰੁਪਏ ਦੇ ਕਰੀਬ ਰਾਸ਼ੀ ਬਲਾਕ ਅਧਿਕਾਰੀ ਵੱਲੋਂ 4 ਕੰਪਨੀਆਂ ਅਤੇ 1 ਨਿੱਜੀ ਵਿਅਕਤੀ ਨੂੰ ਆਪਣੇ ਪੱਧਰ 'ਤੇ ਅਦਾਇਗੀ ਕਰਕੇ ਵੱਡਾ ਘਪਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਵਿੱਢੀ ਮੁਹਿੰਮ ਤਹਿਤ ਇਹ ਮਾਮਲਾ ਬਲਾਕ ਸੰਮਤੀ ਦੀ ਮੀਟਿੰਗ ਦੌਰਾਨ ਸਾਹਮਣੇ ਆਉਣ 'ਤੇ ਉਨ੍ਹਾਂ ਪੰਜਾਬ ਸਰਕਾਰ ਦੇ ਧਿਆਨ 'ਚ ਮਾਮਲਾ ਲਿਆਂਦਾ, ਜਿਸ ਵੱਲੋਂ ਮੌਜੂਦਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਿਤੇਨ ਕਪਿਲਾ ਰਾਹੀਂ ਕਰਵਾਈ ਜਾਂਚ ਦੌਰਾਨ 40 ਲੱਖ 85 ਹਜ਼ਾਰ 175 ਰੁਪਏ ਦੀ ਅਦਾਇਗੀ ਦੀ ਘਪਲੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ, ਜਦੋਂਕਿ ਬਲਾਕ 'ਚ ਆਈ 8 ਕਰੋੜ 47 ਲੱਖ ਰੁਪਏ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਇਸ ਵਿੱਚ ਹੋਰ ਵੀ ਘਪਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ ਅਤੇ ਕਈ ਮਹਾਰਥੀ ਵੀ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਜਾਂਚ ਦੌਰਾਨ ਦਿਨੇਸ਼ ਬੱਸੀ ਦੇ ਕਈ ਰਾਜ਼ ਹੋਏ ਬੇਨਕਾਬ, 2 ਦਿਨ ਦਾ ਹੋਰ ਵਧਿਆ ਰਿਮਾਂਡ

ਬੜਿੰਗ ਨੇ ਕਿਹਾ ਕਿ ਸੀਮਾ ਜੈਨ ਆਈ.ਏ.ਐੱਸ. ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਤਤਕਾਲੀ ਬੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਜੋ ਢਿੱਲਵਾਂ (ਭੁਲੱਥ) ਵਿਖੇ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਮੁਅੱਤਲ ਕਰਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ 'ਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਵਿਧਾਇਕ ਬੜਿੰਗ ਨੇ ਕਿਹਾ ਕਿ ਪੰਜਾਬ ਨਿਰਮਾਣ ਫੰਡ ਅਧੀਨ ਬਲਾਕ 'ਚ 8 ਕਰੋੜ 47 ਲੱਖ ਰੁਪਏ ਦੀ ਰਾਸ਼ੀ ਆਈ ਹੈ, ਜਿਸ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਮਲੋਹ ਤੇ ਨਾਭਾ ਦੀਆਂ 4 ਫਰਮਾਂ ਅਤੇ ਇਕ ਨਿੱਜੀ ਵਿਅਕਤੀ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਅਦਾਇਗੀ ਬਾਰੇ ਹੋਰ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਅਗਲੇ ਦਿਨਾਂ ’ਚ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਬੋਨੀ ਅਜਨਾਲਾ ਨੂੰ ਜਾਨ ਤੋਂ ਖ਼ਤਰੇ ਦੇ ਮੱਦੇਨਜ਼ਰ ਹਾਈਕੋਰਟ ਤੋਂ ਮਿਲੀ ਸੁਰੱਖਿਆ

ਉਨ੍ਹਾਂ ਕਿਹਾ ਕਿ ਇਹ ਮਾਮਲਾ ਬਲਾਕ ਸੰਮਤੀ ਦੀ ਮੀਟਿੰਗ 'ਚ ਉਠਿਆ ਸੀ, ਜਿਸ ’ਤੇ ਬਲਾਕ ਅਧਿਕਾਰੀ ਪਾਸੋਂ ਜਵਾਬ ਮੰਗਿਆ ਗਿਆ ਪਰ ਉਸ ਨੇ ਕੋਈ ਸੰਤੋਖਜਨਕ ਜਵਾਬ ਨਾ ਦਿੱਤਾ, ਜਿਸ ’ਤੇ ਮੌਜੂਦਾ ਬਲਾਕ ਅਧਿਕਾਰੀ ਹਿਤੇਨ ਕਪਿਲਾ ਰਾਹੀਂ ਹੋਈ ਜਾਂਚ 'ਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਦਸਤਖ਼ਤਾਂ ਬਿਨਾਂ ਅਤੇ ਚੈੱਕ ਭਰੇ ਬਿਨਾਂ ਹੀ ਬਲਾਕ ਅਧਿਕਾਰੀ ਵੱਲੋਂ ਇਹ ਸਿੱਧੀ ਅਦਾਇਗੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਭਾਜਪਾ ਦਾ ਵੱਡਾ ਬਿਆਨ, ਕਿਹਾ- ਰਾਘਵ ਚੱਢਾ ਹੀ ਹੋਣਗੇ ਹੁਣ ਅਸਲੀ ਮੁੱਖ ਮੰਤਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News