2 ਦਿਨ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ, ਨਹੀਂ ਖੁੱਲੇਗੀ ਕੋਈ ਦੁਕਾਨ
Wednesday, Mar 12, 2025 - 05:37 PM (IST)

ਝਬਾਲ (ਨਰਿੰਦਰ) : ਹੋਲੇ-ਮਹੱਲੇ ਮੌਕੇ ਅੱਡਾ ਝਬਾਲ ਦੀਆਂ ਸਮੂਹ ਦੁਕਾਨਾਂ 14-15 ਮਾਰਚ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਬੰਦ ਰੱਖੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਝਬਾਲ ਅਤੇ ਚੇਅਰਮੈਨ ਰਮਨ ਕੁਮਾਰ, ਆਮ ਆਦਮੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਾਜੂ ਝਬਾਲ, ਪੂਰਨ ਸਿੰਘ ਨੇ ਦੱਸਿਆ ਕਿ ਹਰ ਸਾਲ ਅੱਡਾ ਝਬਾਲ ਦੇ ਸਮੂਹ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਇਸ ਦਿਹਾੜੇ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ 2 ਦਿਨ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਬੰਟੀ ਸੂਦ, ਪੱਪੂ ਮਲਕ, ਅਸ਼ੋਕ ਕੁਮਾਰ ਸੋਹਲ ਬਾਂਕਾ ਮਲਕ, ਇੰਦਰਜੀਤ ਸਿੰਘ ਲਾਲੀ, ਦੁਪਿੰਦਰਜੀਤ ਸਿੰਘ ਜੱਜ ਗੰਡੀਵਿੰਡੀਆ, ਅਰਵਿੰਦ ਗੁਪਤਾ, ਮਨਜਿੰਦਰ ਸਿੰਘ ਮੰਨੀ ਭੋਜੀਆਂ, ਗੁਰਦੇਵ ਸਿੰਘ ਰਿੰਕੂ, ਨਰਿੰਦਰ ਸੂਦ, ਰਾਕੇਸ਼ ਕੁਮਾਰ ਹੈਪੀ, ਦਵਿੰਦਰ ਸੋਹਲ, ਸਿਮਰਨ ਧੁੰਨਾ, ਸਰਬਜੀਤ ਸਿੰਘ ਗੰਡੀਵਿੰਡ, ਵਿਕਰਮਜੀਤ ਸਿੰਘ ਮਨੀ, ਸੁਰਿੰਦਰ ਸਿੰਘ ਧੁੰਨਾ, ਬਲਵਿੰਦਰ ਸਿੰਘ ਧੁੰਨਾ, ਗੁਰਪਿੰਦਰ ਸਿੰਘ ਨਾਥੂ, ਦੇਬੀ, ਰਵਿੰਦਰ ਸਿੰਘ ਐੱਸ.ਆਰ. ਸਮੇਤ ਸਮੂਹ ਦੁਕਾਨਦਾਰ ਹਾਜ਼ਰ ਸਨ।