ਬਠਿੰਡਾ ਵਿਜੀਲੈਂਸ ਪੁਲਸ ਵਲੋਂ ਸੀ. ਐਗਜ਼ੀਕਿਊਟਿਵ ਅਧਿਕਾਰੀ ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ

Thursday, Nov 09, 2017 - 07:41 PM (IST)

ਬਠਿੰਡਾ ਵਿਜੀਲੈਂਸ ਪੁਲਸ ਵਲੋਂ ਸੀ. ਐਗਜ਼ੀਕਿਊਟਿਵ ਅਧਿਕਾਰੀ ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ

ਮਲੋਟ (ਵਿਕਾਸ) : ਸਥਾਨਕ ਤਹਿਸੀਲ ਕੰਪਲੈਕਸ ਵਿਚ ਰਿਸ਼ਵਤ ਦੇ ਮਾਮਲੇ ਵਿਚ ਆਈ ਵਿਜੀਲੈਂਸ ਦੀ ਆਈ ਟੀਮ ਨੇ ਪੰਜਾਬ ਸਮਾਲ ਇੰਡਟਰੀਜ਼ ਦਾ ਅਧਿਕਾਰੀ ਰਿਸ਼ਵਤ ਦੀ ਲਈ ਗਈ। 8 ਹਜ਼ਾਰ ਰਾਸ਼ੀ ਸਮੇਤ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਲੱਕੀ ਛਾਬੜਾ ਨਿਵਾਸੀ ਮਲੋਟ ਨੇ ਸ਼ਹਿਰ ਦੇ ਇੰਡਸਟਰੀਜ਼ ਫ਼ੋਕਲ ਪੁਆਇੰਟ ਉੱਤੇ ਡੀ-05 ਪਲਾਟ ਲਿਆ ਸੀ ਅਤੇ ਇਸ ਪਲਾਟ ਦਾ 99 ਸਾਲ" ਦਾ ਪਟਾਨਾਮਾ ਕਰਵਾਉਣ ਲਈ ਲੱਕੀ ਛਾਬੜਾ ਤੋਂ 13 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਸ਼ਿਕਾਇਤ ਕਰਤਾ ਲੱਕੀ ਛਾਬੜਾ ਨੇ ਦੱਸਿਆ ਕਿ ਅਧਿਕਾਰੀ ਵੱਲੋਂ ਮੰਗੇ ਗਏ 13 ਹਜ਼ਾਰ ਵਿਚੋਂ 5 ਹਜ਼ਾਰ ਪਹਿਲਾਂ ਦੇ ਦਿੱਤੇ ਸਨ ਅਤੇ ਬਾਕੀ ਦੀ ਰਕਮ ਕੰਮ ਪੂਰਾ ਹੋਣ ਉੱਤੇ ਦੇਣੀ ਸੀ। ਉਸ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ ਅਤੇ ਅੱਜ ਜਦੋਂ ਪੰਜਾਬ ਸਮਾਲ ਇੰਡਟਰੀਜ਼ ਦੇ ਸੀਨੀਅਰ ਐਗਜ਼ੀਕਿਊਟਿਵ ਅਧਿਕਾਰੀ ਕੇ.ਐਸ. ਸੋਢੀ ਤਹਿਸੀਲ ਵਿਚ ਪਟਾਨਾਮਾ ਲਿਖਵਾ ਕੇ ਹੇਠਾਂ ਆਇਆ ਤਾਂ ਪਹਿਲਾਂ ਤੋਂ ਹੀ ਮੌਕੇ ਦੀ ਤਾਕ ਵਿਚ ਖੜ੍ਹੇ ਵਿਜੀਲੈਂਸ ਮੁਲਾਜ਼ਮਾਂ ਨੇ ਉਕਤ ਅਧਿਕਾਰੀ ਕੇ.ਐਸ. ਸੋਢੀ ਨੂੰ ਰਿਸ਼ਵਤ ਦੇ ਰੂਪ ਵਿਚ ਪ੍ਰਾਪਤ ਕੀਤੇ ਗਏ 8 ਹਜ਼ਾਰ ਰੁਪਏ ਨਗਦ ਰਾਸ਼ੀ ਸਮੇਤ ਕਾਬੂ ਕਰ ਲਿਆ। ਵਿਜੀਲੈਂਸ ਦੀ ਟੀਮ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਵਿਚ ਆਈ ਸੀ, ਅਧਿਕਾਰੀ ਨੂੰ ਕਾਬੂ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News