ਬਠਿੰਡਾ ਖ਼ੁਦਕੁਸ਼ੀ ਮਾਮਲੇ ''ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ

10/24/2020 6:11:07 PM

ਬਠਿੰਡਾ (ਬਲਵਿੰਦਰ): ਗ੍ਰੀਨ ਸਿਟੀ ਵਾਸੀ ਅਤੇ ਟ੍ਰੇਡਿੰਗ ਵਪਾਰੀ ਦਵਿੰਦਰ ਗਰਗ ਵਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਅਤੇ ਆਪ ਖੁਦਕੁਸ਼ੀ ਕਰਨ ਦੇ 24 ਘੰਟਿਆਂ 'ਚ ਪੁਲਸ ਨੇ ਜੈਤੋ ਮੰਡੀ ਤੋਂ ਯੂਥ ਕਾਂਗਰਸ ਦੇ ਆਗੂ ਮਨਜਿੰਦਰ ਸਿੰਘ ਧਾਲੀਵਾਲ ਸਮੇਤ ਚਾਰ ਮੁਲਜ਼ਮਾਂ ਪ੍ਰਵੀਨ ਬਾਂਸਲ, ਮਨੀ ਬਾਂਸਲ ਅਤੇ ਰਾਮਾਂ ਮੰਡੀ ਵਾਸੀ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਮ੍ਰਿਤਕ ਦਵਿੰਦਰ ਗਰਗ ਦਾ ਕਾਰੋਬਾਰੀ ਭਾਈਵਾਲ ਅਤੇ ਦੋਸ਼ੀ ਰਾਜੂ ਕੋਹੇਨੂਰ ਉਰਫ਼ ਜਾਦੂਗਰ, ਉਸ ਦਾ ਭਰਾ ਬੱਬੂ ਕਾਲੜਾ, ਪਤਨੀ ਅਮਨ ਕੋਹੇਨੂਰ, ਕਾਂਗਰਸ ਆਗੂ ਸੰਜੇ ਜਿੰਦਲ ਉਰਫ ਬਾਬੀ ਤੋਂ ਇਲਾਵਾ ਸੈਂਟਰਲ ਦਿੱਲੀ ਨਿਵਾਸੀ ਅਭਿਸ਼ੇਕ ਜੌਹਰੀ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਸੁਸਾਇਡ ਨੋਟ ਦੇ ਆਧਾਰ 'ਤੇ 9 ਦੋਸ਼ੀਆਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦਵਿੰਦਰ 'ਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਹੱਤਿਆ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਘਟਨਾ ਤੋਂ ਬਾਅਦ ਹੀ ਸੁਸਾਇਡ ਨੋਟ 'ਚ ਲਿਖੇ ਨਾਵਾਂ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ।ਇਸ ਦੇ ਆਧਾਰ 'ਤੇ ਪੁਲਸ 24 ਘੰਟਿਆਂ ਦੇ ਅੰਦਰ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲ ਰਹੀ।

ਇਹ ਵੀ ਪੜ੍ਹੋ: ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਮ੍ਰਿਤਕ ਦਵਿੰਦਰ ਗਰਗ ਬਿਟਕੁਆਇਨ ਦਾ ਇਕ ਵੱਡਾ ਕਾਰੋਬਾਰੀ ਸੀ ਜਿਸ ਦੇ ਰਾਜਨੀਤੀ ਨਾਲ ਜੁੜੇ ਵਿਅਕਤੀਆਂ ਸਮੇਤ ਕਈ ਵੱਡੇ ਲੋਕਾਂ ਨਾਲ ਸਬੰਧ ਦੱਸੇ ਜਾ ਰਹੇ ਹਨ। ਆਮਦਨ ਕਰ ਵਿਭਾਗ ਅਤੇ ਈ. ਡੀ. ਨੇ ਹੁਣ ਇਨ੍ਹਾਂ ਸਾਰਿਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਅਗਲੇ ਕੁਝ ਦਿਨਾਂ 'ਚ ਕੁਝ ਹੋਰਾਂ ਉੱਤੇ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ


Shyna

Content Editor

Related News