ਕਰਤਾਰਪੁਰ ਲਾਂਘੇ ਦੇ ਕੰਮ 'ਚ ਵਰਤੀ ਜਾ ਰਹੀ ਸੀ ਚੋਰੀ ਦੀ ਲੁੱਕ, 4 ਗ੍ਰਿਫਤਾਰ (ਵੀਡੀਓ)
Tuesday, Sep 10, 2019 - 04:33 PM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਪੁਲਸ ਦੇ ਸੀ.ਆਈ.ਏ. ਸਟਾਫ ਨੇ 4 ਲੁੱਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਨ੍ਹਾਂ ਕੋਲੋਂ 400 ਲੀਟਰ ਲੁੱਕ ਤੇ ਦੋ ਟੈਂਕਰ ਬਰਾਮਦ ਕੀਤੇ ਹਨ। ਇਹ ਚੋਰੀ ਦੀ ਲੁੱਕ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ 'ਚ ਵਰਤੀ ਜਾਣੀ ਸੀ। ਲੁੱਕ ਚੋਰੀ ਦਾ ਇਹ ਸਾਰਾ ਧੰਦਾ ਇਕ ਢਾਬੇ ਦੀ ਆੜ੍ਹ 'ਚ ਚੱਲ ਰਿਹਾ ਸੀ।
ਦਰਅਸਲ, ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਜਿੱਦਾਂ ਦੇ ਕੋਲ ਨੈਸ਼ਨਲ ਹਾਈਵੇ 'ਤੇ ਪੈਂਦੇ ਸਿੱਧੂ ਵੈਸ਼ਣੋ ਢਾਬੇ ਦੇ ਮਗਰ ਲੁੱਕ ਚੋਰੀ ਦਾ ਕਾਲਾ ਧੰਦਾ ਚੱਲਦਾ ਹੈ, ਇਸ 'ਤੇ ਪੁਲਸ ਨੇ ਛਾਪਾ ਮਾਰ ਕੇ ਢਾਬਾ ਮਾਲਕ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਇਸ ਢਾਬੇ 'ਚ ਫੂਲੋ ਖਾਰੀ ਦੇ ਰਿਫਾਇਨਰੀ 'ਚੋਂ ਆਉਣ ਵਾਲੇ ਟੈਂਕਰਾਂ 'ਚੋਂ ਡਰਾਈਵਰਾਂ ਦੀ ਮਿਲੀਭੁਗਤ ਨਾਲ ਲੁੱਕ ਚੋਰੀ ਹੋ ਰਹੀ ਸੀ ਤੇ ਅੱਗੇ ਕਰਤਾਰਪੁਰ ਲਾਂਘੇ ਦੇ ਕੰਮ 'ਚ ਵਰਤੀ ਜਾ ਰਹੀ ਸੀ।