ਹੁਣ ਬ੍ਰਹਮਪੁਰਾ ਨੇ ਵੀ ਉਡਾਇਆ ਸੁਖਬੀਰ ਦਾ ਮਜ਼ਾਕ, ਦੇਖੋ ਵੀਡੀਓ

01/24/2019 12:47:24 PM

ਬਠਿੰਡਾ— ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਦਲ ਬਣਾਉਣ ਵਾਲੇ 'ਅਕਾਲੀ ਦਲ ਟਕਸਾਲੀ' ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਠਿੰਡਾ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਵੱਲੋਂ ਟਕਸਾਲੀਆਂ ਵੱਲੋਂ ਬਣਾਏ ਜਾ ਰਹੇ ਚੌਥੇ ਫਰੰਟ 'ਤੇ ਦਿੱਤੇ ਬਿਆਨ 'ਤੇ ਮਜ਼ਾਕੀਆਂ ਲਹਿਜੇ ਵਿਚ ਜਵਾਬ ਦਿੱਤਾ। ਉਨ੍ਹਾਂ ਕਿਹਾ 'ਕੀ ਕਾਂਵਾਂ ਦੇ ਆਖਿਆ ਟੋਲ ਪਾਟਦੇ ਹਨ'। ਸੁਖਬੀਰ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਉਸ ਦਾ ਪਿਤਾ ਕੌਣ ਹੈ, ਉਸ ਨੇ ਤਾਂ ਆਪਣੇ ਪਿਤਾ ਨੂੰ ਹੀ ਪਿਤਾ ਸਮਾਨ ਕਹਿ ਦਿੱਤਾ ਸੀ। ਦਰਅਸਲ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਸੀ ਕਿ ਟਕਸਾਲੀਆਂ ਵੱਲੋਂ ਬਣਾਏ ਜਾ ਰਹੇ ਚੌਥੇ ਫਰੰਟ ਦਾ ਕੋਈ ਆਧਾਰ ਨਹੀਂ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਅਕਾਲੀ ਦਲ ਵੱਲੋਂ ਪਟਿਆਲਾ 'ਚ ਰੱਖੀ ਰੈਲੀ ਨੂੰ ਸੁਖਬੀਰ ਬਾਦਲ ਸੰਬੋਧਨ ਕਰ ਰਹੇ ਸਨ, ਇਸ ਦੌਰਾਨ ਉਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਆਪਣੇ ਪਿਤਾ ਸਮਾਨ ਆਖ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕਾਫੀ ਚਰਚਾ ਵਿਚ ਰਹੇ।


cherry

Content Editor

Related News