ਬਠਿੰਡਾ ਜੇਲ ’ਚ ਵੱਡੀ ਵਾਰਦਾਤ, ਗੈਂਗਸਟਰ ਰਾਜਵੀਰ ਤੇ ਦਿਲਪ੍ਰੀਤ ਨੇ ਮੁਲਾਜ਼ਮਾਂ ’ਤੇ ਕੀਤਾ ਹਮਲਾ

Friday, Dec 31, 2021 - 06:26 PM (IST)

ਬਠਿੰਡਾ ਜੇਲ ’ਚ ਵੱਡੀ ਵਾਰਦਾਤ, ਗੈਂਗਸਟਰ ਰਾਜਵੀਰ ਤੇ ਦਿਲਪ੍ਰੀਤ ਨੇ ਮੁਲਾਜ਼ਮਾਂ ’ਤੇ ਕੀਤਾ ਹਮਲਾ

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਜੇਲ ਵਿਚ ਬੰਦ ਗੈਂਗਸਟਰਾਂ ਨੇ ਜੇਲ ਦੀ ਸੁਰੱਖਿਆ ’ਚ ਤਾਇਨਾਤ ਕੀਤੇ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਨੇ ਤਿੰਨ ਗੈਂਗਸਟਰਾਂ ’ਤੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਰਾਜਵੀਰ, ਅਤੇ ਗੈਂਗਸਟਰ ਦਿਲਪ੍ਰੀਤ ਨੇ ਸਾਥੀਆਂ ਸਮੇਤ ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ’ਤੇ ਹਮਲਾ ਕੀਤਾ ਹੈ। ਪਹਿਲਾਂ ਉਨ੍ਹਾਂ ਦੀ ਸੀ. ਆਰ. ਪੀ. ਐੱਫ. ਦੇ ਜਾਵਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਬਾਅਦ ਵਿਚ ਉਨ੍ਹਾਂ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਦੀਆਂ ਕੁੱਝ ਜੇਲਾਂ ਦੀ ਜ਼ਿੰਮੇਵਾਰੀ ਸੀ. ਆਰ. ਪੀ. ਐੱਫ. ਦੇ ਹਵਾਲੇ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼

ਬਠਿੰਡਾ ਦੀ ਕੇਂਦਰੀ ਜੇਲ ਵਿਚ ਕੈਦੀਆਂ ਵਲੋਂ ਸੁਰੱਖਿਆ ਕਰਮਚਾਰੀਆਂ ’ਤੇ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾ ਸਾਹਮਣੇ ਆ ਚੁੱਕੀਆਂ ਹਨ। ਇਹ ਵੀ ਦੱਸਣਯੋਗ ਹੈ ਪੰਜਾਬ ਦੀਆਂ ਅਤਿ ਸੁਰੱਖਿਅਤ ਕਹੀਆਂ ਜਾਣ ਵਾਲੀਆਂ ਜੇਲਾਂ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਜੇਲ ਬੰਦੀਆਂ ਤੋਂ ਕਦੇ ਨਸ਼ੇ ਵਾਲੀਆਂ ਚੀਜ਼ਾਂ ਬਰਾਮਦ ਹੁੰਦੀਆਂ ਹਨ ਅਤੇ ਕਦੇ ਮੋਬਾਇਲ। ਇਸ ਤੋਂ ਇਲਾਵਾ ਜੇਲ ਅਮਲੇ ਦੀ ਮਿਲੀ ਭੁਗਤ ਵੀ ਕਈ ਵਾਰ ਉਜਾਗਰ ਹੁੰਦੀ ਰਹੀ ਹੈ।

ਇਹ ਵੀ ਪੜ੍ਹੋ : ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ਦੱਬ ਦਿੱਤਾ 18 ਸਾਲਾ ਮੁੰਡਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News