ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ

Friday, Oct 08, 2021 - 10:34 AM (IST)

ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ

ਬਠਿੰਡਾ (ਵਰਮਾ): ਸਿਰਫ ਦੋ ਦਿਨ ਦੇ ਬੱਚੇ ਨੂੰ ਇਕ ਔਰਤ ਨੇ ਇਹ ਕਹਿ ਕੇ ਚੋਰੀ ਕਰ ਲਿਆ ਕਿ ਬੱਚਾ ਕਮਜ਼ੋਰ ਹੈ, ਉਸ ਨੂੰ ਕਿਸੇ ਹੋਰ ਡਾਕਟਰ ਕੋਲ ਲੈ ਕੇ ਜਾਣਾ ਪਵੇਗਾ ਅਤੇ ਵੇਚ ਦਿੱਤਾ। ਜਾਣਕਾਰੀ ਅਨੁਸਾਰ ਗੁੱਡਵਿਲ ਹਸਪਤਾਲ ਵਿਚ ਇਕ ਔਰਤ ਨੇ ਦੋ ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਹਸਪਤਾਲ ਵਿਚ ਬੀੜ ਤਲਾਬ ਦੀ ਰਹਿਣ ਵਾਲੀ ਇਕ ਔਰਤ ਕੁਝ ਹੋਰ ਔਰਤਾਂ ਦੇ ਨਾਲ ਆਈ ਅਤੇ ਕਿਹਾ ਕਿ ਬੱਚਾ ਕਮਜ਼ੋਰ ਹੈ, ਕਿਸੇ ਹੋਰ ਹਸਪਤਾਲ ਵਿਚ ਲਿਜਾਣਾ ਪਵੇਗਾ ਅਤੇ ਚੁੱਕ ਕੇ ਨਾਲ ਲੈ ਗਈਆਂ ਅਤੇ ਉਨ੍ਹਾਂ ਨੇ ਪਾਣੀਪਤ ਨਿਵਾਸੀ ਜੋੜੇ ਨੂੰ ਦੋ ਦਿਨਾਂ ਦੇ ਬੱਚੇ ਨੂੰ 1 ਲੱਖ 55 ਹਜ਼ਾਰ ’ਚ ਵੇਚ ਦਿੱਤਾ।ਪੀੜਤ ਪੂਜਾ ਪਤਨੀ ਸੋਨੂੰ ਵਾਸੀ ਬੀੜ ਤਲਾਬ ਬਠਿੰਡਾ ਨੇ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 1 ਅਕਤੂਬਰ ਨੂੰ ਉਸ ਨੇ ਗੁੱਡਵਿਲ ਹਸਪਤਾਲ ਪਰਸਰਾਮ ਨਗਰ ਵਿਖੇ ਬੱਚੇ ਨੂੰ ਜਨਮ ਦਿੱਤਾ। ਉਸ ਸਮੇਂ ਬੱਚਾ ਬਹੁਤ ਕਮਜ਼ੋਰ ਸੀ।

ਇਹ ਵੀ ਪੜ੍ਹੋ : 13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ

3 ਅਕਤੂਬਰ ਨੂੰ ਸਵੇਰੇ ਕਰੀਬ 12.30 ਵਜੇ ਉਹ ਹਸਪਤਾਲ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੀ, ਜਿਸ ਦੌਰਾਨ ਉਸ ਦੇ ਗੁਆਂਢ ਵਿਚ ਰਹਿਣ ਵਾਲੀ ਗੁੱਡੋ ਨਾਂ ਦੀ ਔਰਤ ਅਤੇ ਉਸ ਦੇ ਨਾਲ ਦੋ ਹੋਰ ਔਰਤਾਂ ਹਸਪਤਾਲ ਪਹੁੰਚੀਆਂ ਅਤੇ ਉਸ ਦੇ ਨਵ-ਜਨਮੇ ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈਆਂ ਕਿ ਬੱਚਾ ਬਹੁਤ ਕਮਜ਼ੋਰ ਹੈ ਅਤੇ ਉਹ ਉਸ ਨੂੰ ਵੱਡੇ ਬੱਚਿਆਂ ਦੇ ਡਾਕਟਰ ਕੋਲ ਲੈ ਜਾ ਰਹੀਆਂ ਹਨ, ਉਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਬੱਚਾ ਮਸ਼ੀਨ ਵਿਚ ਹੈ, ਜਦੋਂ ਉਹ ਠੀਕ ਹੋ ਜਾਂਦਾ ਹੈ, ਉਹ ਬੱਚੇ ਨੂੰ ਉਸ ਨੂੰ ਵਾਪਸ ਕਰ ਦੇਣਗੀਆਂ ਪਰ ਅੱਜ ਤਕ ਉਨ੍ਹਾਂ ਨੇ ਉਸਦਾ ਬੱਚਾ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ :  ਮੋਗਾ ਜ਼ਿਲ੍ਹੇ 'ਚ ਦੇਹ ਵਪਾਰ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਹਿਰਾਸਤ 'ਚ ਲਏ ਕਈ ਜੋੜੇ

ਪੂਜਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਤਿੰਨਾਂ ਔਰਤਾਂ ਨੇ ਮਿਲ ਕੇ ਉਸ ਦਾ ਬੱਚਾ ਕਿਸੇ ਹੋਰ ਨੂੰ ਵੇਚ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਇਹ ਗੱਲ ਦੱਸੀ ਜਾਂ ਉਸਨੇ ਬੱਚੇ ਨੂੰ ਵੇਚਣ ਬਾਰੇ ਕਿਸੇ ਪੁਲਸ ਅਧਿਕਾਰੀ ਨੂੰ ਦੱਸਿਆ ਤਾਂ ਉਹ ਉਸਦੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਮੁਸ਼ਕਲ ਬਣਾ ਦੇਵੇਗੀ।ਦੂਜੇ ਪਾਸੇ ਐੱਸ. ਐੱਚ. ਓ. ਕੈਨਾਲ ਕਾਲੋਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਔਰਤਾਂ ਨੇ ਪਾਣੀਪਤ ਦੇ ਇਕ ਪਰਿਵਾਰ ਨੂੰ 1 ਲੱਖ 55 ਹਜ਼ਾਰ ਵਿਚ ਬੱਚੇ ਨੂੰ ਵੇਚ ਦਿੱਤਾ ਹੈ। ਪੀੜਤ ਪਰਿਵਾਰ ਅਤੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ :  ਸਰਕਾਰੀ ਸਕੂਲਾਂ 'ਚ ਮਿਡ-ਡੇਅ ਮੀਲ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਚੁੱਕੇ ਪੰਜਾਬ ਸਰਕਾਰ 'ਤੇ ਸਵਾਲ


author

Shyna

Content Editor

Related News