ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

Tuesday, Jun 22, 2021 - 12:21 PM (IST)

ਬਠਿੰਡਾ ਤੋਂ ਵੱਡੀ ਖ਼ਬਰ: ਗੈਂਗਸਟਰ ਕੁਲਵੀਰ ਨਰੂਆਣਾ ’ਤੇ ਹਮਲਾ,ਚੱਲੀਆਂ ਤਾਬੜਤੋੜ ਗੋਲੀਆਂ

ਬਠਿੰਡਾ (ਵਰਮਾ, ਕੁਨਾਲ ਬਾਂਸਲ): ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ’ਤੇ ਸੋਮਵਾਰ ਦੇਰ ਰਾਤ ਨੂੰ ਨਰੂਆਣਾ ਰਿੰਗ ਰੋਡ ’ਤੇ ਵਿਰੋਧੀ ਗੈਂਗਸਟਰਾਂ ਨੇ ਤਾਬੜ ਤੋੜ ਗੋਲੀਬਾਰੀ ਕਰਦੇ ਹੋਏ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ’ਚ ਕੁਲਵੀਰ ਨਰੂਆਣਾ ਬੁਲੇਟ ਪ੍ਰਰੂਫ ਗੱਡੀ ਹੋਣ ਦੇ ਕਾਰਨ ਵਾਚ-ਵਾਚ ਬੱਚ ਗਿਆ। ਗੱਡੀ ’ਤੇ ਦੋਸ਼ੀਆਂ ਨੇ ਕਰੀਬ 10 ਫ਼ਾਇਰ ਕੀਤੇ, ਜੋ ਗੱਡੀ ਦੇ ਅੰਦਰ ਬੈਠੇ ਗੈਂਗਸਟਰ ਨੂੰ ਨੁਕਸਾਨ ਤੱਕ ਨਹੀਂ ਪਹੁੰਚਾ ਸਕੇ। ਇਸ ਘਟਨਾ ਦੇ ਬਾਅਦ ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਸਮੇਤ ਭਾਰੀ ਪੁਲਸ ਫੋ਼ਰਸ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

ਜਾਣਕਾਰੀ ਮੁਤਾਬਕ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਸੋਮਵਾਰ ਦੇਰ ਰਾਤ ਨੂੰ ਆਪਣੇ ਦਫ਼ਤਰ ਨੂੰ ਬੰਦ ਕਰਕੇ ਸਾਥੀਆਂ ਸਣੇ ਆਪਣੀ ਬੁਲੇਟ ਪ੍ਰਰੂਫ ਗੱਡੀ ਤੋਂ ਨਰੂਆਣਾ ਰਿੰਗ ਰੋਡ ਤੋਂ ਨਿਕਲ ਰਿਹਾ ਸੀ। ਇਸ ਦੌਰਾਨ ਉਕਤ ਗੈਂਗਸਟਰ ਦੀ ਗੱਡੀ ਨੂੰ ਅੱਗੇ ਪਿੱਛੇ ਤੋਂ ਕੁੱਝ ਗੱਡੀਆਂ ਨੇ ਘੇਰ ਲਿਆ ਅਤੇ ਗੈਂਗਸਟਰ ਨੂੰ ਮਾਰਨ ਲਈ ਦੋਸ਼ੀਆਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਗੈਂਗਸਟਰ ਕੁਲਵੀਰ ਦੀ ਗੱਡੀ ਇਕ ਬੁਲੇਟ ਪ੍ਰਰੂਫ਼ ਹੋਣ ਦੇ ਕਾਰਨ ਗੱਡੀ ਅੰਦਰ ਬੈਠੇ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। 

PunjabKesari

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’

ਦੋਸ਼ੀਆਂ ਤੋਂ ਬਚਣ ਲਈ ਕੁਲਵੀਰ ਦੇ ਡਰਾਇਵਰ ਨੇ ਗੱਡੀ ਨੂੰ ਭਜਾਇਆ ਅਤੇ ਆਪਣੀ ਜਾਨ ਬਚਾ ਕੇ ਭੱਜ ਨਿਕਲੇ। ਉੱਥੇ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੇ ਬਾਅਦ ਮੌਕੇ ’ਤੇ ਭਾਰੀ ਪੁਲਸ ਫੋਰਸ ਸਮੇਤ ਪਹੁੰਚੇ, ਐੱਸ.ਐੱਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਂਚ ਦੇ ਬਾਅਦ ਹੀ ਪਤਾ ਚੱਲੇਗਾ ਕਿ ਕੁਲਵੀਰ ’ਤੇ ਕਿਸੇ ਰੰਜਿਸ਼ ਦੇ ਕਾਰਨ ਹਮਲਾ ਹੋਇਆ ਜਾਂ ਫ਼ਿਰ ਗੈਂਗਵਾਰ ਦੇ ਕਾਰਨ ਉਸ ’ਤੇ ਫਾਇਰਿੰਗ ਕੀਤੀ ਗਈ। ਐੱਸ.ਐੱਸ.ਪੀ. ਨੇ ਦੱਸਿਆ ਕਿ ਕੁਲਵੀਰ ਦੇ ਬਿਆਨ ਦਰਜ ਕਰਨ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'


author

Shyna

Content Editor

Related News