ਬਠਿੰਡਾ ’ਚ ਕਿਸਾਨਾਂ ਵੱਲੋਂ ਮਨਪ੍ਰੀਤ ਬਾਦਲ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ,ਹਿਰਾਸਤ 'ਚ ਲਏ ਕਈ ਕਿਸਾਨ

Saturday, Oct 30, 2021 - 05:40 PM (IST)

ਬਠਿੰਡਾ ’ਚ ਕਿਸਾਨਾਂ ਵੱਲੋਂ ਮਨਪ੍ਰੀਤ ਬਾਦਲ ਦੇ ਸਮਾਗਮ ਦਾ ਜ਼ਬਰਦਸਤ ਵਿਰੋਧ,ਹਿਰਾਸਤ 'ਚ ਲਏ ਕਈ ਕਿਸਾਨ

ਬਠਿੰਡਾ (ਵਰਮਾ): ਗੁਲਾਬੀ ਸੁੰਡੀ ਅਤੇ ਬੇ-ਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਲੈਣ ਦੇ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮਾਂ ਦਾ ਵਿਰੋਧ ਕੀਤਾ ਗਿਆ। ਜਿਸ ਦੌਰਾਨ ਪੁਲਸ ਨੇ ਦੋ ਦਰਜਨ ਦੇ ਲਗਭਗ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਪਰਮਿੰਦਰ ਢੀਂਡਸਾ ਦੀ ਕੈਪਟਨ ਨੂੰ ਸਲਾਹ, 'ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਪਿੱਛੇ ਹੋ ਜਾਣਾ ਚਾਹੀਦੈ'

PunjabKesari

ਇਸ ਦੌਰਾਨ ਪੁਲਸ ਅਤੇ ਕਿਸਾਨਾਂ ਦੇ ਦਰਮਿਆਨ ਹਲਕੀ ਧੱਕਾਮੁੱਕੀ ਵੀ ਕੀਤੀ। ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕਿ ਲਗਾਤਾਰ ਸੰਘਰਸ਼ ਕੀਤਾ  ਜਾ ਰਿਹਾ ਹੈ। ਬੀਤੇ ਦਿਨੀਂ ਬਠਿੰਡਾ ਵਿਚ ਲਗਾਇਆ ਗਿਆ ਪੱਕਾ ਮੋਰਚਾ ਚੁੱਕਣ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਆਦਿ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਿਰਾਓ ਦਾ ਐਲਾਨ ਕੀਤਾ ਸੀ। ਸ਼ਨੀਵਾਰ ਨੂੰ ਕਿਸਾਨਾਂ ਨੇ ਜਗਾਤਾਰ ਸਿੰਘ ਕਾਲਾਝਾੜ ਅਤੇ ਹੋਰ ਨੇਤਾਵਾਂ ਦੀ ਅਗਵਾਈ ਵਿਚ ਵਿੱਤ ਮੰਤਰੀ ਦੇ ਸਮਾਗਮਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਦਕਿ ਬਾਅਦ ਵਿਚ ਮਾਡਲ ਟਾਊਨ ਫੇਸ 3 ’ਚ ਦਾਦੀ ਪੋਤੀ ਪਾਰਕ ਦੇ ਨਜਦੀਕ ਵਿੱਤ ਮੰਤਰੀ ਦੇ ਸਮਾਗਮ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ :ਅਜਨਾਲਾ ਤੋਂ ਵੱਡੀ ਖ਼ਬਰ: 20 ਸਾਲਾ ਨੌਜਵਾਨ ਦਾ ਭੇਤਭਰੀ ਹਾਲਤ ’ਚ ਕਤਲ

PunjabKesari

ਕਿਸਾਨਾਂ ਨੇ ਵਿਰੋਧ ਨੂੰ ਵੇਖਦਿਆ ਵੱਡੀ ਗਿਣਤੀ ਵਿਚ ਪੁਲਸ ਨੂੰ ਤੈਨਾਤ ਕੀਤਾ ਗਿਆ। ਇਸ ਦੌਰਾਨ ਕਿਸਾਨ ਵਰਗੇ ਹੀ ਵਿੱਤ ਮੰਤਰੀ ਦੇ ਸਮਾਗਮ ਵੱਲ ਵਧੇ ਤਾਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਦਰਮਿਆਨ ਧੱਕਾਮੁੱਕੀ ਵੀ ਹੋਈ। ਪੁਲਸ ਨੇ ਲਗਭਗ ਦੋ ਦਰਜਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਬਾਅਦ ਵਿਚ ਪੁਲਸ ਵਲੋਂ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਘਿਰਾਓ ਇਸ ਤਰ੍ਹਾਂ ਜਾਰੀ ਰੱਖਣਗੇ।

ਇਹ ਵੀ ਪੜ੍ਹੋ ਭਵਾਨੀਗੜ੍ਹ 'ਚ ਮੁੱਖ ਮੰਤਰੀ ਚੰਨੀ ਤੇ ਕੈਬਨਿਟ ਮੰਤਰੀ ਸਿੰਗਲਾ ਦੇ ਪੋਸਟਰਾਂ ’ਤੇ ਮਲੀ ਕਾਲ਼ਖ, ਜਾਣੋ ਵਜ੍ਹਾ

PunjabKesari


author

Shyna

Content Editor

Related News