ਜੇਕਰ ਤੁਸੀਂ ਵੀ ਫੇਸਬੁੱਕ 'ਤੇ ਕਿਸੇ ਅਨਜਾਣ ਨੂੰ ਬਣਾ ਰਹੇ ਹੋ ਦੋਸਤ ਤਾਂ ਹੋ ਜਾਓ ਸਾਵਧਾਨ ਕਿਤੇ...
Saturday, Jul 11, 2020 - 01:20 PM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ 'ਚ ਇਕ ਨੌਜਵਾਨ ਵਲੋਂ ਫੇਸਬੁੱਕ 'ਤੇ ਬਿਨਾਂ ਜਾਂਚ ਪੜਤਾਲ ਦੇ ਕਿਸੇ ਨੂੰ ਦੋਸਤ ਬਣਾਉਣਾ ਮਹਿੰਗਾ ਪੈ ਗਿਆ। ਫੇਸਬੁੱਕ 'ਤੇ ਇਕ ਲੜਕੀ ਦੀ ਪ੍ਰੋਫਾਈਲ ਰਾਹੀਂ ਨੌਜਵਾਨ ਨੂੰ ਸੁੰਨਸਾਨ ਜਗ੍ਹਾਂ 'ਤੇ ਬੁਲਾਕੇ ਨਾ ਕੇਵਲ ਉਸ ਦੇ ਨਾਲ ਕੁੱਟ-ਮਾਰ ਕਰਕੇ ਉਸਦੀ ਇਕ ਲੱਤ ਤੋੜ ਦਿੱਤੀ, ਬਲਕਿ ਹਮਲਾਵਰ ਉਸਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਖੋਹ ਕੇ ਲੈ ਗਏ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕਾਂ ਨੇ ਫੇਸਬੁੱਕ 'ਤੇ ਇਕ ਕੁੜੀ ਦੀ ਆਈ. ਡੀ. ਬਣਾਕੇ ਪਰਸਰਾਮ ਨਗਰ ਵਾਸੀ ਅਜੇ (24) ਨਾਲ ਗੱਲਬਾਤ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਕੁਝ ਦਿਨਾਂ ਦੀ ਗੱਲਬਾਤ ਤੋਂ ਬਾਅਦ ਬੀਤੀ ਰਾਤ ਉਕਤ ਪ੍ਰੋਫਾਈਲ ਨਾਲ ਚੈਟਿੰਗ ਕਰ ਕੇ ਅਜੇ ਨੂੰ ਉਕਤ ਨੌਜਵਾਨਾਂ ਨੇ ਗਿੱਲਪੱਤੀ ਨਜ਼ਦੀਕ ਸੁੰਨਸਾਨ ਜਗ੍ਹਾਂ 'ਤੇ ਬੁਲਾ ਲਿਆ। ਜਦੋਂ ਅਜੇ ਉੱਥੇ ਪਹੁੰਚਿਆ ਤਾਂ ਪਹਿਲਾ ਤੋਂ ਹੀ ਛੁਪੇ ਹੋਏ ਅੱਧਾ ਦਰਜਨ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਕੁੱਟ-ਮਾਰ ਕਰ ਕੇ ਉਸਦੀ ਇਕ ਲੱਤ ਤੋੜ ਦਿੱਤੀ। ਬਾਅਦ 'ਚ ਮੁਲਜ਼ਮ ਉਸਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਉਕਤ ਨੌਜਵਾਨ ਗੰਭੀਰ ਹਾਲਤ 'ਚ ਉਥੋਂ ਦੌੜਦਾ ਹੋਇਆ ਆਦਰਸ਼ ਨਗਰ ਦੀ ਗਲੀ ਨੰਬਰ 16 ਵਿਖੇ ਪਹੁੰਚਿਆ। ਜਿੱਥੇ ਲੋਕਾਂ ਨੇ ਉਸਦੀ ਜਾਣਕਾਰੀ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਦਿੱਤੀ ਜਿਸ ਤੋਂ ਬਾਅਦ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋਂ - ਪੰਜਾਬੀ 'ਤੇ ਮਾਣ: ਫਰਾਂਸ ਦੇ ਕਾਲਜ ਨੇ ਪੱਗ ਬੰਨ੍ਹਣ ਕਾਰਨ ਕੱਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰ