ਬਠਿੰਡਾ ’ਚ ਨਸ਼ੇ ਕਾਰਨ ਗਈ ਇਕ ਹੋਰ ਨੌਜਵਾਨ ਦੀ ਜਾਨ, 15 ਦਿਨਾਂ ’ਚ ਚਿੱਟੇ ਕਾਰਨ ਹੋਈਆਂ 5 ਮੌਤਾਂ

Thursday, Aug 26, 2021 - 06:29 PM (IST)

ਬਠਿੰਡਾ (ਵਰਮਾ): ਚਿੱਟਾ ਜ਼ਹਿਰ ਲਗਾਤਾਰ ਨੌਜਵਾਨਾਂ ਦੀਆ ਜ਼ਿੰਦਗੀਆਂ ਲੈ ਰਿਹਾ ਹੈ। ਅੱਜ ਇਕ ਵਾਰ ਫ਼ਿਰ ਬਠਿੰਡੇ ਵਿਖੇ ਨੌਜਵਾਨ ਦੀ ਲਾਸ਼ ਠੰਡੀ ਸੜਕ ’ਤੇ ਖੜ੍ਹੀ ਕਾਰ ’ਚੋਂ ਬਰਾਮਦ ਹੋਈ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਇਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ। 

ਇਹ ਵੀ ਪੜ੍ਹੋ : ਬਟਾਲਾ ਤੋ ਵੱਡੀ ਖ਼ਬਰ, ਦਿਨ ਚੜ੍ਹਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਦੂਜੇ ਪਾਸੇ ਥਾਣਾ ਕੈਨਾਲ ਕਲੋਨੀ ਪੁਲਸ ਨੇ ਇਸ ਸਬੰਧ ਵਿਚ ਇਕ ਮੈਡੀਕਲ ਸਟੋਰ ਸੰਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਤੋਂ ਚਿੱਟੇ ਦੇ ਇੰਜੈਕਸ਼ਨ ਨਾਲ ਹੋਣ ਵਾਲੀ ਇਹ ਪੰਜਵੀ ਮੌਤ ਹੈ ਅਤੇ ਚਾਰ ਨੌਜਵਾਨ ਇਸ ਤੋਂ ਪਹਿਲਾ ਵੀ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। ਇਸ ਤਰ੍ਹਾਂ ਲੋਕਾਂ ਵਲੋਂ ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲੀ ਸੀ ਕਿ ਠੰਡੀ ਸੜਕ ’ਤੇ ਇਕ ਕਾਰ ਵਿਚ ਨੌਜਵਾਨ ਬੇਹੋਸ਼ ਪਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ

ਸੂਚਨਾ ਮਿਲਣ ’ਤੇ ਥਾਣਾ ਕੈਨਾਲ ਕਲੋਨੀ ਪੁਲਸ ਅਤੇ ਸਹਾਰਾ ਵਰਕਰ ਮੌਕੇ 'ਤੇ ਪਹੁੰਚੇ ਪ੍ਰੰਤੂ ਉਦੋਂ ਤੱਕ ਨੌਜਵਾਨ ਦੀ ਮੋਤ ਹੋ ਚੁੱਕੀ ਸੀ। ਕਾਰ ਵਿਚ ਇਕ ਸਰਿੰਜ ਵੀ ਬਰਾਮਦ ਹੋਈ ਹੈ ਜਿਸ ਤੋਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਨੇ ਚਿੱਟੇ ਦਾ ਇੰਜੈਕਸ਼ਨ ਲਗਾਇਆ ਹੋਵੇਗਾ। ਮ੍ਰਿਤਕ ਸ਼ਨਾਖ਼ਤ ਰੁਪਿੰਦਰ ਕੁਮਾਰ 28 ਵਾਸੀ ਸੁਰਖਪੀਰ ਰੋਡ ਵਜੋਂ ਹੋਈ। ਨੌਜਵਾਨ ਦੀ ਜੇਬ ਵਿਚੋਂ ਸਿਹਤ ਵਿਭਾਗ ਦਾ ਨਸ਼ਾ ਮੁਕਤੀ ਕੇਂਦਰ ਦਾ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਤੋਂ ਜਾਪ ਰਿਹਾ ਹੈ ਕਿ ਉਹ ਨਸ਼ਾ ਛੱਡਣ ਦੇ ਲਈ ਦਵਾਈ ਵੀ ਲੈ ਰਿਹਾ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ।

ਇਹ ਵੀ ਪੜ੍ਹੋ :  ਆਪ’ ’ਚ ਸ਼ਾਮਲ ਹੋਏ ਸੇਵਾ ਸਿੰਘ ਸੇਖਵਾਂ ਦਾ ਜਾਣੋ ਸਿਆਸੀ ਸਫ਼ਰ


Shyna

Content Editor

Related News