ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਨਾਲ ਏ. ਐੱਸ. ਆਈ. ਸਮੇਤ 2 ਦੀ ਮੌਤ, 122 ਨਵੇਂ ਮਾਮਲੇ

09/02/2020 2:33:16 AM

ਬਠਿੰਡਾ,(ਵਰਮਾ)- ਮੰਗਲਵਾਰ ਨੂੰ ਜ਼ਿਲੇ ’ਚ ਕੋਰੋਨਾ ਮਹਾਮਾਰੀ ਦੇ ਕਾਰਨ ਇਕ ਪੁਲਸ ਵਿਭਾਗ ਦੇ ਏ. ਐੱਸ. ਆਈ. ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਦੇ 122 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲੇ ’ਚ ਕੋਰੋਨਾ ਦੇ ਕਾਰਨ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਆਏ ਜ਼ਿਆਦਾਤਰ ਕੇਸ ਰਾਮਾਂ ਮੰਡੀ ਅਤੇ ਕੈਂਟ ਇਲਾਕੇ ਨਾਲ ਸਬੰਧਤ ਹਨ।

ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ 188 ਹੈਲਪਲਾਈਨ ਨੰਬਰ ਕੰਟਰੋਲ ਰੂਮ ’ਤੇ ਡਿਊਟੀ ਦੇ ਰਹੇ ਪੰਜਾਬ ਪੁਲਸ ਦੇ ਏ. ਐੱਸ. ਆਈ. ਬਲਦੇਵ ਸਿੰਘ 57 ਗਲੀ ਨੰਬਰ 11-3 ਮਤੀ ਦਾਸ ਨਗਰ ਬਠਿੰਡਾ ’ਚ ਰਹਿ ਰਿਹਾ ਸੀ। ਬਲਦੇਵ ਸਿੰਘ ਨੂੰ 31 ਅਗਸਤ ਨੂੰ ਸਾਹ ਲੈਣ ’ਚ ਮੁਸ਼ਕਿਲ ਆਈ ਸੀ ਤਾਂ ਉਨ੍ਹਾਂ ਨੂੰ ਟੈਸਟ ਲਈ ਸਿਵਲ ਹਸਪਤਾਲ ’ਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਸਵੇਰੇ ਚਾਹ ਪੀਤੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਹਾਲਤ ਇਕਦਮ ਵਿਗੜ ਗਈ ਅਤੇ ਉਦੋਂ ਤੱਕ ਪਰਿਵਾਰਕ ਮੈਂਬਰ ਕੁਝ ਸਮੇਂ ਲਈ ਸਮਝ ਸਕਦੇ ਉਨ੍ਹਾਂ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਵਲੋਂ ਬੰਗੀ ਰੁਲਦੂ ’ਚ ਏ. ਐੱਸ. ਆਈ. ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੁਲਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਦੌਰਾਨ ਤਹਿਸੀਲਦਾਰ ਤਲਵੰਡੀ ਸਾਬੋ, ਡੀ. ਐੱਸ. ਪੀ. ਨਰਿੰਦਰ ਸਿੰਘ, ਥਾਣਾ ਰਾਮਾ ਇੰਚਾਰਜ ਨਵਦੀਪ ਸਿੰਘ ਆਦਿ ਮੌਜੂਦ ਸਨ।

ਇਸ ਤਰ੍ਹਾਂ ਭੁੱਚੋ ਕਲਾਂ ਵਾਸੀ ਮਾਸਟਰ ਹੇਮਰਾਜ 73 ਦੀ ਦੋ ਦਿਨ ਪਹਿਲਾ ਸਿਹਤ ਖਰਾਬ ਹੋ ਗਈ ਸੀ। ਇਸ ਦੌਰਾਨ ਤੇਜ਼ ਬੁਖਾਰ ਦੇ ਨਾਲ ਛਾਤੀ ’ਚ ਇਨਫੈਕਸ਼ਨ ਸੀ, ਜਿਸਦੇ ਕਾਰਨ ਆਦੇਸ਼ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜੋ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਰੈਫ਼ਰ ਕਰਵਾਇਆ ਗਿਆ, ਜਿੱਥੇ ਅੱਜ ਉਨ੍ਹਾਂ ਦੀ ਹਾਲਤ ਵਿਗੜਨ ’ਤੇ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਲਾਸ਼ ਲੈਣ ਲਈ ਫਰੀਦਕੋਟ ਪਹੁੰਚੀ ਅਤੇ ਲਾਸ਼ ਨੂੰ ਭੁੱਚੋ ਕਲਾਂ ’ਚ ਲਿਆ ਕੇ ਸੰਸਥਾ ਵਲੋਂ ਅੰਤਿਮ ਸੰਸਕਾਰ ਕੀਤਾ ਗਿਆ।

48 ਲੋਕ ਠੀਕ ਹੋ ਕੇ ਘਰ ਪਰਤੇ

ਹੁਣ ਤੱਕ ਬਠਿੰਡਾ ’ਚ 34563 ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕੁੱਲ 2728 ਮਾਮਲੇ ਪਾਜ਼ੇਟਿਵ ਪਾਏ ਗਏ। ਰਾਹਤ ਦੀ ਗੱਲ ਹੈ ਕਿ 1605 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਮੰਗਲਵਾਰ ਨੂੰ 48 ਲੋਕ ਠੀਕ ਹੋ ਕੇ ਘਰ ਵਾਪਸ ਗਏ ਅਤੇ 319 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ। ਜ਼ਿਲੇ ’ਚ ਹੁਣ ਤੱਕ ਕੁੱਲ 722 ਐਕਟਿਵ ਕੇਸ ਸ਼ਾਮਲ ਹਨ।


Bharat Thapa

Content Editor

Related News