ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ ਮਰੀਜ਼ ਘਟੇ ਪਰ ਸਰਕਾਰ ਨੇ ਫਿਰ ਵੀ ਵਧਾਈ ਚੌਕਸੀ

12/02/2020 2:43:12 AM

ਬਠਿੰਡਾ, (ਵਰਮਾ)- ਕੋਰੋਨਾ ਦਾ ਪ੍ਰਕੋਪ ਘੱਟ ਹੋ ਰਿਹਾ ਹੈ ਪਰ ਸਰਕਾਰ ਅਜੇ ਵੀ ਸਤਰਕ ਹੈ ਕਿਉਂਕਿ ਸਿਹਤ ਸੰਗਠਨਾਂ ਦਾ ਕਹਿਣਾ ਹੈ ਕਿ ਕੋਰੋਨਾ ਦਸੰਬਰ ਦੇ ਮਹੀਨੇ ’ਚ ਇਕ ਵਾਰ ਫਿਰ ਜ਼ੋਰ ਮਾਰ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਰਾਤ ਨੂੰ ਕਰਫਿਊ ਲਾਜ਼ਮੀ ਕਰ ਦਿੱਤਾ ਹੈ। ਬੇਸ਼ੱਕ ਸਥਿਤੀ ਕਾਬੂ ਹੇਠ ਹੈ ਪਰ ਕੋਰੋਨਾ ਟੈਸਟਾਂ ’ਚ ਭਾਰੀ ਗਿਰਾਵਟ ਆਈ, ਇੱਥੋਂ ਤੱਕ ਕਿ ਨਿੱਜੀ ਵਾਰਡਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਅਤੇ ਅਧਿਕਾਰਤ ਤੌਰ ’ਤੇ ਚਲਾਏ ਜਾਂਦੇ ਵਾਰਡ ਸੁੰਨੇ ਪਏ ਹਨ। ਹੁਣ ਤਕ 102297 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 185 ਤਕ ਪਹੁੰਚ ਗਈ ਹੈ। 1 ਨਵੰਬਰ ਤੋਂ 30 ਨਵੰਬਰ ਤਕ ਸਿਰਫ਼ 35 ਲੋਕਾਂ ਦੀ ਮੌਤ ਹੋਈ, ਜਦਕਿ 54 ਮਾਮਲੇ ਇਕ ਮਹੀਨੇ ਦੌਰਾਨ ਪਾਜ਼ੇਟਿਵ ਪਾਏ ਗਏ।

22 ਮਾਰਚ, 2020 ਨੂੰ ਦੇਸ਼ ਭਰ ’ਚ ਲਾਕਡਾਊਨ ਅਤੇ ਜਨਤਾ ਕਰਫਿਊ ਲਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਹਰ ਰੋਜ਼ 1 ਲੱਖ ਤੋਂ ਵੱਧ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਟੈਸਟਾਂ ਦੀ ਕਮੀ ਕਾਰਨ ਕੇਵਲ 18 ਫੀਸਦੀ ਲੋਕਾਂ ਦਾ ਟੈਸਟ ਕੀਤਾ ਗਿਆ ਸੀ, ਜਦਕਿ 60 ਫੀਸਦੀ ਲੋਕ ਕੋਰੋਨਾ ਤੋਂ ਨਿਕਲੇ। ਇਨ੍ਹਾਂ ਲੋਕਾਂ ਦਾ ਘਰ ’ਚ ਇਲਾਜ ਵੀ ਕੀਤਾ ਜਾਂਦਾ ਸੀ ਅਤੇ ਟੈਸਟ ਤੋਂ ਵਾਂਝੇ ਰਹੇ। ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਕੋਰੋਨਾ ਮੌਤ ਦਰ 3.5 ਫੀਸਦੀ ਸੀ। 87 ਫ਼ੀਸਦੀ ਰਿਕਵਰੀ ਹੋਈ, ਜਿਸ ਕਾਰਨ ਲੋਕਾਂ ਦੇ ਦਿਲਾਂ ਤੋਂ ਕੋਰੋਨਾ ਦਾ ਡਰ ਵੀ ਪੈਦਾ ਹੋ ਗਿਆ। ਕੋਰੋਨਾ ਨਾਲ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮਾਰ ਪਈ ਪਰ ਜ਼ਿਆਦਾਤਰ ਮ੍ਰਿਤਕ ਹੋਰ ਬੀਮਾਰੀਆਂ ਤੋਂ ਪੀੜਤ ਸਨ।

ਨਵੇਂ ਸਾਲ ਦੇ ਮਹੀਨੇ ’ਚ ਕੋਰੋਨਾ ਦੀ ਸਥਿਤੀ

ਹੁਣ ਤਕ 102297 ਲੋਕਾਂ ਦੇ ਟੈਸਟ ਹੋਏ, ਜਦੋਂ ਕਿ ਆਬਾਦੀ 5 ਲੱਖ ਤੋਂ ਵੱਧ ਮੰਨੀ ਗਈ ਹੈ। ਹੁਣ ਤਕ ਕੁੱਲ 8354 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 6832 ਨੂੰ ਛੁੱਟੀ ਦਿੱਤੀ ਗਈ ਹੈ। ਮੌਤਾਂ ਦੀ ਗਿਣਤੀ 185 ਤੱਕ ਪਹੁੰਚ ਗਈ, ਜਦਕਿ 415 ਪਾਜ਼ੇਟਿਵ ਮਾਮਲੇ ਅਜੇ ਵੀ ਵਿਚਾਰ ਅਧੀਨ ਹਨ। ਨਵੰਬਰ ’ਚ ਕੁੱਲ ਟੈਸਟ 83009 ਸੀ, ਪਾਜ਼ੇਟਿਵ ਕੇਸ 7142 ਸਨ, ਜਿਨ੍ਹਾਂ ’ਚੋਂ ਡਿਸਚਾਰਜ 5709 ਸੀ, ਮ੍ਰਿਤਕਾਂ ਦੀ ਗਿਣਤੀ 150 ਸੀ, ਪਾਜ਼ੇਟਿਵ ਕੇਸ 361 ਸਨ।

ਜਦੋਂ ਅੰਕੜਿਆਂ ਨੂੰ ਦੇਖਿਆ ਜਾਂਦਾ ਹੈ, ਤਾਂ ਕੋਰੋਨਾ ਦਾ ਅੰਕੜਾ ਘੱਟ ਰਿਹਾ ਹੈ ਅਤੇ ਸਭ ਕੁਝ ਆਮ ਹੋ ਰਿਹਾ ਹੈ। ਰੇਲਵੇ ਨੇ 2 ਦਸੰਬਰ ਤੋਂ 16 ਨਵੀਂਆਂ ਟਰੇਨਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ, ਜੋ ਹੁਣ ਟਰੈਕ ’ਤੇ ਚੱਲ ਰਹੀਆਂ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲ-ਕਾਲਜ ਖੋਲ੍ਹੇ ਗਏ ਹਨ, ਜਦੋਂ ਕਿ ਬੱਸਾਂ ਦੀ ਆਵਾਜਾਈ ਵੀ ਜਾਰੀ ਹੈ। ਸੜਕਾਂ ’ਤੇ ਪਹਿਲਾ ਵਰਗੀ ਰੌਣਕ ਅਤੇ ਬਾਜ਼ਾਰਾਂ ’ਚ ਭੀੜ ਹੋਣ ਲੱਗੀ ਹੈ। ਲੋਕਾਂ ਦੀ ਭੀੜ ਵੀ ਜਨਤਕ ਥਾਵਾਂ ’ਤੇ ਆਮ ਦੇਖੀ ਜਾਂਦੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਪੰਜਾਬ ’ਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਰਿਹਾ, ਭਾਵੇਂ ਕਿ ਕੋਵਿਡ-19 ਦੇ ਦੌਰਾਨ ਵੀ ਇਹ ਦਿਸ਼ਾ-ਨਿਰਦੇਸ਼ਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਜਦਕਿ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ-ਟਰਾਲੀਆਂ ’ਚ ਭਰ ਕੇ ਦਿੱਲੀ ਵੱਲ ਚਲੇ ਗਏ ਅਤੇ ਉਹ ਕੋਰੋਨਾ ਤੋਂ ਡਰਦੇ ਨਹੀਂ ਸਨ।


Bharat Thapa

Content Editor

Related News