ਹਸਪਤਾਲ ’ਚ ਪਿਸਤੌਲ ਮਿਲਣ ’ਤੇ ਮਚੀ ਹਾਹਾਕਾਰ, ਨਿਕਲਿਆ ਖਿਡੌਣਾ
Saturday, Oct 12, 2024 - 11:50 AM (IST)
ਬਠਿੰਡਾ (ਵਰਮਾ) : ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਵਲ ਹਸਪਤਾਲ ’ਚ ਦਰੱਖ਼ਤਾਂ ਹੇਠੋਂ ਇਕ ਪਿਸਤੌਲ ਬਰਾਮਦ ਹੋਣ ’ਤੇ ਹਾਹਾਕਾਰ ਮਚ ਗਈ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਪਰ ਉਕਤ ਪਿਸਤੌਲ ਖਿਡੌਣਾ ਨਿਕਲਿਆ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੀ ਪਾਰਕਿੰਗ ਵਿਚ ਕਿਸੇ ਨੇ ਪਿਸਤੌਲ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਿਸਤੌਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਿਸਤੌਲ ਇਕ ਖਿਡੌਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਿਸਤੌਲ ਦੀ ਵਰਤੋਂ ਕਿਸੇ ਨੂੰ ਡਰਾਉਣ ਲਈ ਕੀਤੀ ਜਾ ਸਕਦੀ ਹੈ ਪਰ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਣ ਦਾ ਖ਼ਤਰਾ ਨਹੀਂ ਹੈ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।