'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਮਾਝੇ ਦੇ ਜਰਨੈਲ ਨਾਲ ਲਈਆਂ ਲਾਵਾਂ (ਵੀਡੀਓ)
Sunday, Feb 17, 2019 - 04:50 PM (IST)
ਬਠਿੰਡਾ(ਅਮਿਤ)— ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰ੍ਰੋ. ਬਲਜਿੰਦਰ ਕੌਰ ਅੱਜ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਬਲਜਿੰਦਰ ਕੌਰ ਦੇ ਵਿਆਹ ਨੂੰ ਲੈ ਕੇ ਪੁਲਸ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਮਹਿਮਾਨਾਂ ਨੂੰ ਪੰਡਾਲ ਤੱਕ ਪਹੁੰਚਣ ਲਈ ਕਰੀਬ 1 ਕਿਲੋਮੀਟਰ ਤੱਕ ਪੈਦਲ ਤੁਰ ਕੇ ਆਉਣਾ ਪਿਆ। ਜ਼ਿਕਰਯੋਗ ਹੈ ਕਿ ਵਿਧਾਇਕਾ ਬਲਜਿੰਦਰ ਕੌਰ ਦੀ ਮੰਗਣੀ 7 ਜਨਵਰੀ ਨੂੰ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਈ ਸੀ। ਬਲਜਿੰਦਰ ਕੌਰ ਨੇ ਆਪਣੇ ਵਿਆਹ ਦਾ ਸੱਦਾ ਹਲਕੇ ਦੇ ਲੋਕਾਂ, 117 ਵਿਧਾਇਕਾਂ ਅਤੇ ਉਨ੍ਹਾਂ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਲ ਨੂੰ ਵੀ ਦਿੱਤਾ ਸੀ।