ਬਠਿੰਡਾ ਦੇ ਏਅਰਪੋਰਟ ''ਤੇ ਜਾਂਚ ਦੌਰਾਨ ਯਾਤਰੀਆਂ ਦਾ ਬੈਗ ਦੇਖ ਹੈਰਾਨ ਰਹਿ ਗਏ ਮੁਲਾਜ਼ਮ
Wednesday, Nov 27, 2024 - 06:56 PM (IST)

ਬਠਿੰਡਾ (ਵਿਜੇ ਵਰਮਾ) : ਪਿੰਡ ਵਿਰਕ ਕਲਾਂ 'ਚ ਸਥਿਤ ਅੰਤਰਰਾਜੀ ਏਅਰਪੋਰਟ ਵਿਚ ਦਾਖਲ ਹੋਏ ਦੋ ਯਾਤਰੀਆਂ ਦੇ ਬੈਗ ਦੀ ਜਾਂਚ ਦੌਰਾਨ ਇਕ ਜਿੰਦਾ ਗੋਲੀ ਅਤੇ 2 ਖੋਲ ਬਰਾਮਦ ਹੋਏ ਹਨ। ਏਅਰਪੋਰਟ ਕਰਮਚਾਰੀਆਂ ਨੇ ਇਹ ਗੋਲ਼ੀ ਅਤੇ ਖੋਲ ਮਿਲਣ ਤੋਂ ਬਾਅਦ ਦੋਵੇਂ ਯਾਤਰੀਆਂ, ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਜਮਾਲਗੜ੍ਹ ਜ਼ਿਲ੍ਹਾ ਫਾਜ਼ਿਲਕਾ ਨੂੰ ਥਾਣਾ ਸਦਰ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਸਦਰ ਪੁਲਸ ਨੇ ਏਅਰਪੋਰਟ 'ਤੇ ਤੈਨਾਤ ਸੁਰੱਖਿਆ ਮੁਲਾਜ਼ਮ ਇੰਦਰਜੀਤ ਸਿੰਘ ਦੇ ਬਿਆਨ 'ਤੇ ਦੋਵੇਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ 'ਚ ਵੱਜੇ ਖ਼ਤਰੇ ਦੇ ਹੂਟਰ, ਪਹੁੰਚੀ ਐੱਨ. ਡੀ. ਆਰ. ਐੱਫ., 10 ਵਿਦਿਆਰਥੀ ਬਚਾਏ
ਥਾਣਾ ਸਦਰ ਦੇ ਏ. ਐੱਸ. ਆਈ. ਮੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦਿੱਲੀ ਜਾਣ ਲਈ ਬਠਿੰਡਾ ਏਅਰਪੋਰਟ ਤੋਂ ਫਲਾਈਟ ਫੜਨੀ ਸੀ। ਦੋਵੇਂ ਵਿਅਕਤੀ ਜਦੋਂ ਏਅਰਪੋਰਟ ਵਿਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੈਂਡ ਬੈਗ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਬੈਗ 'ਚੋਂ 32 ਬੋਰ ਦੇ ਦੋ ਖੋਲ ਅਤੇ ਇਕ ਜਿੰਦਾ ਗੋਲ਼ੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਸੂਬੇ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤਾ ਤੋਹਫ਼ਾ
ਪੁਲਸ ਅਨੁਸਾਰ ਦੋਵੇਂ ਵਿਅਕਤੀ ਕਾਰ ਬਜ਼ਾਰ ਦੇ ਕਾਰੋਬਾਰ ਨਾਲ ਜੁੜੇ ਹਨ ਅਤੇ ਆਪਣੇ ਕਾਰੋਬਾਰ ਲਈ ਬਠਿੰਡਾ ਤੋਂ ਫਲਾਈਟ ਰਾਹੀਂ ਦਿੱਲੀ ਜਾਣ ਵਾਲੇ ਸਨ। ਏਐੱਸਆਈ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦੀ ਮੁੱਢਲੀ ਜਾਂਚ ਦੌਰਾਨ ਦੋਵਾਂ ਨੇ ਦੱਸਿਆ ਕਿ ਗਲ਼ਤੀ ਨਾਲ ਉਹ ਗੋਲ਼ੀਆਂ ਉਨ੍ਹਾਂ ਦੇ ਬੈਗ ਵਿਚ ਰਹਿ ਗਈਆਂ ਸਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਹੋ ਗਿਆ ਇਹ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e