ਸਰਕਾਰ ਜੀ ਦਿਓ ਧਿਆਨ, ਬਠਿੰਡਾ ਏਮਜ਼ 'ਚ ਵੀ ਲੋਕ ਹੋ ਰਹੇ ਨੇ ਖੱਜਲ-ਖੁਆਰ

12/30/2019 3:13:51 PM

ਬਠਿੰਡਾ (ਕੁਨਾਲ) : ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ਬਠਿੰਡਾ 'ਚ ਇਲਾਜ ਲਈ ਆ ਰਹੇ ਲੋਕਾਂ ਨੂੰ ਇਨ੍ਹੀਂ ਦਿਨੀਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari

ਦਰਅਸਲ ਏਮਜ਼ ਹਸਪਤਾਲ ਬਠਿੰਡਾ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਖੋਲ੍ਹਿਆ ਗਿਆ ਸੀ ਪਰ ਹੁਣ ਇਹ ਹਸਪਤਾਲ ਅਸੁਵਿਧਾ ਦਾ ਕੇਂਦਰ ਬਣ ਰਿਹਾ ਹੈ। ਕਿਉਂਕਿ ਓ.ਪੀ.ਡੀ. ਵਿਚ ਪਰਚੀ ਬਣਾਉਣ ਦਾ ਸਮਾਂ 8: 30 ਤੋਂ 11:00 ਵਜੇ ਤੱਕ ਦਾ ਹੈ ਪਰ ਇਨ੍ਹੀਂ ਕੜਾਕੇ ਦੀ ਪੈ ਰਹੀ ਠੰਡ ਕਾਰਨ ਲੋਕ ਇਸ ਸਮੇਂ 'ਤੇ ਹਸਪਤਾਲ ਵਿਚ ਪਹੁੰਚਣ ਵਿਚ ਅਸਮਰਥ ਹਨ ਅਤੇ ਜਦੋਂ ਲੋਕ ਹਸਪਤਾਲ ਪਹੁੰਚਦੇ ਹਨ ਤਾਂ ਪਰਚੀ ਬਣਾਉਣ ਦਾ ਸਮਾਂ ਖਤਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ, ਜਿਸ ਨੂੰ ਦੇਖਦੇ ਹੋਏ ਬਠਿੰਡਾ ਏਮਜ਼ ਵਿਚ ਇਲਾਜ ਲਈ ਆ ਰਹੇ ਲੋਕ ਪਰਚੀ ਬਣਾਉਣ ਦੇ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਉਥੇ ਹੀ ਲੋਕਾਂ ਨੂੰ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਵੀ ਸਤਾ ਰਹੀ ਹੈ।

PunjabKesari

ਦੱਸ ਦੇਈਏ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡੱਬਵਾਲੀ ਰੋਡ 'ਤੇ ਸਥਿਤ 925 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਏਮਜ਼ ਹਸਪਤਾਲ ਬਠਿੰਡਾ ਦਾ 23 ਦਸੰਬਰ ਨੂੰ ਉਦਘਾਟਨ ਕੀਤਾ ਸੀ। ਹਾਲ ਦੀ ਘੜੀ ਇਥੇ 12 ਓ.ਪੀ.ਡੀਜ਼ ਹਨ, ਜਿਨ੍ਹਾਂ ਵਿਚ ਆਰਥੋਪੈਡਿਕ, ਜਨਰਲ ਸਰਜਰੀ, ਜਨਰਲ ਮੈਡੀਸਨ, ਈ.ਐੱਨ.ਟੀ., ਅੱਖਾਂ ਦੇ ਰੋਗ, ਮਨੋਰੋਗ, ਚਮੜੀ ਰੋਗ, ਇਸਤਰੀ ਤੇ ਪ੍ਰਜਨਨ ਰੋਗ, ਦੰਦਾਂ ਦੇ ਰੋਗ, ਰੇਡੀਓਲਾਜੀ, ਬਾਇਓਕੈਮਿਸਟਰੀ ਤੇ ਪੈਥੋਲਾਜੀ ਆਦਿ ਸ਼ੁਰੂ ਕੀਤੀਆਂ ਗਈਆਂ ਹਨ। ਸ਼ੁਰੂ ਵਿਚ ਇਥੇ ਓ.ਪੀ.ਡੀ. ਸੇਵਾਵਾਂ ਤਹਿਤ ਇਕ ਦਿਨ ਵਿਚ ਇਕ ਹਜ਼ਾਰ ਮਰੀਜ਼ਾਂ ਨੂੰ ਦੇਖਿਆ ਜਾਵੇਗਾ ਅਤੇ ਜਲਦੀ ਹੀ ਮਰੀਜ਼ਾਂ ਨੂੰ ਚੈੱਕਅਪ ਕਰਨ ਦੀ ਗਿਣਤੀ 5 ਹਜ਼ਾਰ ਕੀਤੀ ਜਾਵੇਗੀ।

PunjabKesari


cherry

Content Editor

Related News