ਬਠਿੰਡਾ ਹਾਦਸਾ : ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਦੇਖ ਮਾਪੇ ਵੀ ਡਰਨ ਲੱਗੇ, ਕੱਪੜਿਆਂ ਤੋਂ ਕੀਤੀ ਪਛਾਣ (ਤਸਵੀਰਾਂ)
Thursday, Nov 09, 2017 - 12:44 PM (IST)
ਬਠਿੰਡਾ : ਬੀਤੇ ਦਿਨ ਬਠਿੰਡਾ-ਭੁੱਚੋ ਖੁਰਦ ਦੇ ਫਲਾਈਓਵਰ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਕਈ ਘਰਾਂ 'ਚ ਮੌਤ ਦੇ ਸੱਥਰ ਵਿਛਾ ਦਿੱਤੇ ਅਤੇ ਪੂਰੇ ਸ਼ਹਿਰ 'ਚ ਚੀਕੋ-ਪੁਕਾਰ ਮਚ ਗਈ। ਇਸ ਦਰਦਨਾਕ ਹਾਦਸੇ ਦੌਰਾਨ ਮਾਰੇ ਗਏ ਕਈ ਵਿਦਿਆਰਥੀਆਂ ਦੇ ਸੁਪਨੇ ਵੀ ਉਨ੍ਹਾਂ ਦੇ ਨਾਲ ਹੀ ਖਤਮ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਇਨ੍ਹਾਂ ਬੱਚਿਆਂ ਦੇ ਸਰੀਰਾਂ ਦੇ ਟੁਕੜੇ-ਟੁਕੜੇ ਹੋ ਗਏ। ਲਾਸ਼ਾਂ ਦੇ ਟੁਕੜੇ ਸੜਕ 'ਤੇ ਇੰਝ ਖਿੱਲਰੇ ਹੋਏ ਸਨ ਕਿ ਉਨ੍ਹਾਂ ਨੂੰ ਇਕੱਠੇ ਕਰਕੇ ਹਸਪਤਾਲ ਲਿਜਾਣਾ ਪਿਆ। ਹਸਪਤਾਲ 'ਚ ਮਾਹੌਲ ਇੰਨਾ ਡਰਾਉਣਾ ਹੋ ਗਿਆ ਕਿ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਦੀਆਂ ਲਾਸ਼ਾਂ ਦੇਖ ਕੇ ਡਰ ਰਹੇ ਸਨ ਅਤੇ ਹਰ ਕੋਈ ਸਿਰਫ ਕੱਪੜਿਆਂ ਤੋਂ ਹੀ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਕਰ ਰਿਹਾ ਸੀ। ਹਰ ਪਾਸੇ ਰੋਣ-ਬਿਲਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮ੍ਰਿਤਕ ਬੱਚਿਆਂ 'ਚੋਂ ਕਈ ਡਾਕਟਰ ਬਣਨਾ ਚਾਹੁੰਦਾ ਸੀ ਤਾਂ ਕੋਈ ਵਿਦੇਸ਼ 'ਚ ਜਾ ਕੇ ਨੌਕਰੀ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਦੀ ਮੌਤ ਉਨ੍ਹਾਂ ਦੇ ਅਤੇ ਘਰਦਿਆਂ ਦੇ ਸੁਪਨਿਆਂ ਨੂੰ ਵੀ ਨਾਲ ਹੀ ਲੈ ਗਈ। ਸਵੇਰੇ ਘਰੋਂ ਤੋਰਨ ਵਾਲੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਬੱਚੇ ਹੁਣ ਕਦੇ ਘਰ ਵਾਪਸ ਨਹੀਂ ਆਉਣਗੇ। ਇਨ੍ਹਾਂ ਮਾਪਿਆਂ ਦਾ ਤਾਂ ਜਿਊਂਦੇ ਜੀਅ ਮੋਇਆਂ ਵਰਗਾ ਹਾਲ ਹੋ ਗਿਆ ਹੈ। ਕਿਸੇ ਤੋਂ ਵੀ ਇਨ੍ਹਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ।
