ਜ਼ਿਲੇ ''ਚ ਆਮ ਨਾਲੋਂ 276 ਫੀਸਦੀ ਜ਼ਿਆਦਾ ਹੋਈ ਬਾਰਿਸ਼

Friday, Aug 02, 2019 - 11:30 AM (IST)

ਜ਼ਿਲੇ ''ਚ ਆਮ ਨਾਲੋਂ 276 ਫੀਸਦੀ ਜ਼ਿਆਦਾ ਹੋਈ ਬਾਰਿਸ਼

ਬਠਿੰਡਾ(ਪਰਮਿੰਦਰ) : ਬਠਿੰਡਾ 'ਚ ਇਸ ਵਾਰ ਜੁਲਾਈ ਮਹੀਨੇ 'ਚ ਹੋਈ ਬਾਰਿਸ਼ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ। ਮੌਸਮ ਵਿਭਾਗ ਦੇ ਅਨੁਸਾਰ ਬਠਿੰਡਾ ਜ਼ਿਲੇ 'ਚ ਕੇਵਲ ਜੁਲਾਈ ਦੇ ਮਹੀਨੇ ਦੌਰਾਨ ਹੀ ਸਾਧਾਰਨ ਤੋਂ 276 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਜੁਲਾਈ ਮਹੀਨੇ 'ਚ ਆਮ ਤੌਰ 'ਤੇ ਬਠਿੰਡਾ 'ਚ 105.7 ਐੱਮ. ਐੱਮ. ਬਾਰਿਸ਼ ਹੁੰਦੀ ਹੈ ਪਰ ਜੁਲਾਈ 2019 ਦੌਰਾਨ ਬਠਿੰਡਾ ਜ਼ਿਲੇ 'ਚ 397.4 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਜੋ ਜੁਲਾਈ 'ਚ ਹੋਣ ਵਾਲੀ ਆਮ ਬਾਰਿਸ਼ ਦਾ 276 ਫੀਸਦੀ ਜ਼ਿਆਦਾ ਹੈ। ਜੁਲਾਈ 2018 ਬਠਿੰਡਾ 'ਚ 147.4 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ ਸੀ ਜੋ ਵੀ ਸਾਧਾਰਨ ਤੌਰ 'ਤੇ ਹੋਣ ਵਾਲੀਆਂ ਬਾਰਿਸ਼ ਤੋਂ 39 ਫੀਸਦੀ ਜ਼ਿਆਦਾ ਸੀ।

ਮੌਸਮ ਵਿਭਾਗ ਅਨੁਸਾਰ ਹੁਣ ਵੀ ਬਾਰਿਸ਼ ਦੇ ਪੂਰੇ ਆਸਾਰ ਹੋਏ ਪਏ ਹਨ ਤੇ ਆਉਣ ਵਾਲੇ ਦਿਨਾਂ 'ਚ 1-2 ਦਿਨਾਂ ਦੌਰਾਨ ਕਈ ਹਿੱਸਿਆਂ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੇ ਆਸਾਰ ਹੈ। ਅੱਜ ਸ਼ਾਮ ਨੂੰ ਬਠਿੰਡਾ ਦੇ ਆਸਮਾਨ 'ਤੇ ਪੂਰੇ ਕਾਲੇ ਬਾਦਲ ਛਾਏ ਰਹੇ ਤੇ ਕੁੱਝ ਇਲਾਕਿਆਂ 'ਚ ਹਲਕੀ ਬਾਰਿਸ਼ ਦੀ ਜਾਣਕਾਰੀ ਮਿਲੀ ਹੈ।


author

cherry

Content Editor

Related News