ਪੁਲਸ ਮੁਲਾਜ਼ਮਾਂ ਦਾ ਅਨੋਖਾ ਉਪਰਾਲਾ, 3500 km ਸਾਈਕਲ ਚਲਾ ਕੀਤਾ ਸਿੱਖ ਧਰਮ ਦਾ ਪ੍ਰਚਾਰ

Tuesday, Nov 19, 2019 - 06:05 PM (IST)

ਪੁਲਸ ਮੁਲਾਜ਼ਮਾਂ ਦਾ ਅਨੋਖਾ ਉਪਰਾਲਾ, 3500 km ਸਾਈਕਲ ਚਲਾ ਕੀਤਾ ਸਿੱਖ ਧਰਮ ਦਾ ਪ੍ਰਚਾਰ

ਬਠਿੰਡਾ (ਅਮਿਤ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾ ਹੋਰਾਂ ਸੂਬਿਆਂ 'ਚ ਪ੍ਰਚਾਰ ਅਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਨੇ ਸਾਈਕਲ 'ਤੇ ਸਵਾਰ ਹੋ ਕੇ 9 ਸੂਬਿਆਂ ਦੀ ਸੈਰ ਕੀਤੀ। ਸਾਈਕਲ 'ਤੇ 3500 ਕਿਲੋਮੀਟਰ ਦਾ ਸਫਲ ਤੈਅ ਕਰਕੇ ਵੱਖ-ਵੱਖ ਸੂਬਿਆਂ ਦੀ ਸੈਰ ਕਰਨ ਵਾਲੇ ਪੁਲਸ ਮੁਲਾਜ਼ਮ ਸਮਦੀਪ ਅਤੇ ਗੁਰਸੇਵਕ ਸਿੰਘ ਅੱਜ ਬਠਿੰਡਾ ਦੇ ਇਤਿਹਾਸਕ ਗੁਰਦੁਆਰੇ ਕਿਲ੍ਹਾ ਮੁਬਾਰਕ ਨਤਮਸਤਕ ਹੋਏ।

3500 ਕਿਲੋਮੀਟਰ ਦਾ ਸਫਲ ਤੈਅ ਕਰਕੇ ਇਤਿਹਾਸਕ ਗੁਰਦੁਆਰੇ ਕਿਲ੍ਹਾ ਮੁਬਾਰਕ ਪੁੱਜੇ ਸਮਦੀਪ ਅਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਉਹ ਕੇਰਲ 'ਚ ਇਕ ਵਿਆਹ ਸਮਾਗਮ 'ਤੇ ਗਏ ਸਨ। ਵਿਆਹ 'ਚ ਆਏ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਸੀ ਪਰ ਉਹ ਤਸਵੀਰ ਦੇਖ ਕੇ ਗੁਰੂ ਜੀ ਨੂੰ ਪਛਾਣ ਲੈਂਦੇ ਸਨ। ਇਸ ਸਭ ਦੇਖ ਕੇ ਉਨ੍ਹਾਂ ਦੇ ਦਿਮਾਗ 'ਚ ਲੋਕਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਤੀ ਜਾਗਰੂਕ ਕਰਨ ਦਾ ਖਿਆਲ ਆਇਆ। ਇਸੇ ਸੋਚ ਦੇ ਸਦਕਾ ਦੋਵੇਂ ਪੁਲਸ ਮੁਲਾਜ਼ਮਾਂ ਨੇ ਵੱਖ-ਵੱਖ ਸੂਬਿਆਂ ਦੀ ਸੈਰ ਕਰਦੇ ਹੋਏ ਗੁਰੂ ਸਾਹਿਬ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।


author

rajwinder kaur

Content Editor

Related News