ਕਿਸਾਨ ਅੰਦੋਲਨ ''ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ

Tuesday, Dec 15, 2020 - 09:03 AM (IST)

ਕਿਸਾਨ ਅੰਦੋਲਨ ''ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ

ਬਠਿੰਡਾ (ਵਿਜੇ): 'ਮੇਰਾ ਪਿਤਾ ਕਿਸਾਨ ਹੈ, ਜੇਕਰ ਕਿਸਾਨ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ। 'ਇਹ ਕਹਿਣਾ ਡਿਊਟੀ 'ਤੇ ਤਾਇਨਾਤ ਇਕ ਫ਼ੌਜੀ ਦਾ ਹੈ, ਜੋ ਕਿਸਾਨਾਂ ਵਲੋਂ ਲਾਏ ਗਏ ਧਰਨੇ 'ਚ ਸ਼ਾਮਲ ਹੋਇਆ ਅਤੇ ਬੈਨਰ ਫੜ੍ਹੀ ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚਿਆ। ਸਿਵਲ ਹਸਪਤਾਲ ਦੇ ਕੋਲ ਲੱਗੇ ਕਿਸਾਨ ਧਰਨੇ 'ਚ ਜਿੱਥੇ ਸਾਬਕਾ ਫ਼ੌਜੀ ਵੱਡੀ ਗਿਣਤੀ 'ਚ ਸ਼ਾਮਲ ਹੋਏ, ਉਥੇ ਹੀ ਇਕ ਛਾਉਣੀ 'ਚ ਤਾਇਨਾਤ ਵਰਦੀਧਾਰੀ ਫ਼ੌਜੀ ਵੀ ਪਹੁੰਚਿਆ। ਇਹ ਪਹਿਲਾ ਮੌਕਾ ਹੈ ਕਿ ਇਕ ਵਰਦੀਧਾਰੀ ਫ਼ੌਜੀ ਵਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਅਤੇ ਕਿਸਾਨ ਪੁੱਤਰ ਹੋਣ ਦੇ ਨਾਤੇ ਕਿਸਾਨਾਂ ਨੂੰ ਅੱਤਵਾਦੀ ਕਹਿਣ 'ਤੇ ਉਸ ਦੀਆਂ ਭਾਵਨਾਵਾਂ ਜਾਗ੍ਰਿਤ ਹੋਈਆਂ ਅਤੇ ਕਿਹਾ ਕਿ 'ਉਹ ਵੀ ਅੱਤਵਾਦੀ ਹੈ'।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਨੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ

ਧਰਨੇ ਨੂੰ ਲੈ ਕੇ ਖੁਫ਼ੀਆ ਤੰਤਰ ਚੌਕਸ ਹੋਇਆ, ਇੱਥੋਂ ਤੱਕ ਕਿ ਇਹ ਗੱਲ ਬਠਿੰਡਾ ਛਾਉਣੀ ਤੱਕ ਪਹੁੰਚੀ ਤਾਂ ਫ਼ੌਜੀ ਅਧਿਕਾਰੀਆਂ 'ਚ ਹਫ਼ੜਾ-ਦਫੜੀ ਮਚ ਗਈ। ਖੁਫ਼ੀਆ ਏਜੰਸੀਆਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਕਿਸਾਨ ਅੰਦੋਲਨ 1984 'ਚ ਹੋਏ 'ਨੀਲਾ ਤਾਰਾ ਆਪ੍ਰੇਸ਼ਨ' ਵਾਂਗ ਰੂਪ ਧਾਰਨ ਨਾ ਕਰ ਲਵੇ। ਜਿਵੇਂ ਉਸ ਸਮੇਂ ਸਿੱਖ ਫ਼ੌਜੀਆਂ ਨੇ ਬਗਾਵਤ ਕਰ ਲਈ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਧਰਮੀ ਫ਼ੌਜੀਆਂ ਦੀ ਨਾਂ ਦਿੱਤਾ ਗਿਆ। ਹਾਲਾਂਕਿ ਇਸ ਸੰਬੰਧ 'ਚ ਕਿਸੇ ਵੀ ਫ਼ੌਜੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਕਿ ਇਹ ਫ਼ੌਜੀ ਕਿਸ ਯੂਨਿਟ ਦਾ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਜੇਲ ਵਿਭਾਗ ਦੇ ਡੀ. ਆਈ. ਜੀ. ਲਖਵਿੰਦਰ ਸਿੰਘ ਜਾਖੜ ਵਲੋਂ ਕਿਸਾਨਾਂ ਦੇ ਸਮਰਥਨ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਕਈ ਰਾਜਨੀਤਕ ਵਿਧਾਇਕ ਅਤੇ ਨੇਤਾਵਾਂ ਸਮੇਤ ਕਈ ਸੰਗਠਨ, ਲੋਕ ਗਾਇਕ, ਬਾਲੀਵੁੱਡ ਦੇ ਕਈ ਕਲਾਕਾਰ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਚੁੱਕੇ ਹਨ। ਕਿਸਾਨ ਅੰਦੋਲਨ ਦੀ ਲਹਿਰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਫੈਲਣ ਲੱਗੀ, ਅਮਰੀਕਾ, ਇੰਗਲੈਡ, ਜਰਮਨ, ਆਸਟ੍ਰੇਲੀਆ, ਕੈਨੇਡਾ ਵਰਗੇ ਦੇਸ਼ਾਂ 'ਚ ਭਾਰਤੀ ਮੂਲ ਦੇ ਕਈ ਲੋਕ ਕਿਸਾਨਾਂ ਦੇ ਸਮਰਥਨ 'ਚ ਆਏ ਅਤੇ ਉਨ੍ਹਾਂ ਨੇ ਭਾਰਤੀ ਦੂਤਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਵੀ ਕੀਤੇ।

ਇਹ ਵੀ ਪੜ੍ਹੋ :ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਦਿਵਸ ਮੌਕੇ ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ


author

Baljeet Kaur

Content Editor

Related News