ਬਠਿੰਡਾ ਹਲਕੇ ਤੋਂ ਵਿਕਾਸ ਦੇ ਮੁੱਦੇ ''ਤੇ ਲੜਾਂਗੀ ਚੋਣ : ਹਰਸਿਮਰਤ
Sunday, Jan 27, 2019 - 10:18 AM (IST)

ਬੋਹਾ (ਬਾਂਸਲ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ। ਅੱਜ ਨਜ਼ਦੀਕੀ ਪਿੰਡ ਰਿਉਂਦ ਕਲਾ, ਬੱਛੂਆਣਾ, ਰੱਲੀ ਵਿਖੇ ਸੰਗਤ ਦਰਸ਼ਨ ਦੌਰਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਲਈ ਲਗਭਗ ਦੋ ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਮੈਂਬਰ ਪਾਰਲੀਮੈਂਟ ਬੀਬਾ ਬਾਦਲ ਹਨ ਜੋ ਲਗਾਤਾਰ 10 ਸਾਲ ਲੋਕਾਂ ਦੀ ਕਚਹਿਰੀ 'ਚ ਵਿਚਰ ਰਹੇ ਹਨ। ਇਸ ਮੌਕੇ ਅਨਮੋਲ ਸਿੰਘ ਸਿੱਧੂ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਚੇਅਰਮੇਨ ਬਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਯੋਗਾ ਸਿੰਘ ਬੋਹਾ, ਦਰਸ਼ਨ ਸਿੰਘ ਰੱਲੀ, ਮਹਿੰਦਰ ਸਿੰਘ ਸੈਦੇਵਾਲਾ, ਗੁਰਦੀਪ ਸਿੰਘ ਟੋਡਰਪੁਰ, ਭੋਲਾ ਸਿੰਘ ਬਰ੍ਹੇਂ, ਸਾਬਕਾ ਸਰਪੰਚ ਬਲਵੀਰ ਸਿੰਘ ਬੀਰੋਕੇ, ਹੰਸ ਰਾਜ ਸਾਬਕਾ ਸਰਪੰਚ ਅਹਿਮਦਪੁਰ ਤੇ ਹਾਕਮ ਸਿੰਘ ਜੱਸਲ ਆਦਿ ਹਾਜ਼ਰ ਸਨ।