ਬਠਿੰਡਾ ਦੌਰੇ ’ਤੇ ਆਏ ਮੁੱਖ ਮੰਤਰੀ ਚੰਨੀ ਦਾ ਫਿਰ ਦਿੱਸਿਆ ਸਾਦਗੀ ਭਰਿਆ ਅੰਦਾਜ਼, ਕਿਸਾਨ ਦੇ ਘਰ ਬੈਠ ਖਾਧੀ ਰੋਟੀ

09/26/2021 1:13:34 PM

ਬਠਿੰਡਾ/ਮੰਡੀ ਕਲਾਂ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਾਦਗੀ ਭਰੇ ਅੰਦਾਜ਼ ਨੂੰ ਲੈ ਕੇ ਸੁਰਖ਼ੀਆਂ ’ਚ ਹਨ।ਜਾਣਕਾਰੀ ਮੁਤਾਬਕ ਇਕ ਵਾਰ ਫਿਰ ਉਨ੍ਹਾਂ ਦਾ ਆਮ ਬੰਦੇ ਵਾਲਾ ਅੰਦਾਜ਼ ਸਾਹਮਣੇ ਆਇਆ।ਅੱਜ ਬਠਿੰਡਾ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਚਰਨਜੀਤ ਸਿੰਘ ਚੰਨੀ ਬਠਿੰਡਾ ਜ਼ਿਲ੍ਹੇ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਾ ਤਾਂ ਗੱਡੀਆਂ ਦਾ ਵੱਡਾ ਕਾਫਲਾ ਸੀ ਅਤੇ ਨਾ ਹੀ ਉਹ ਕਿਸਾਨਾਂ ਦੇ ਵਿਚ ਜਾਣ ਤੋਂ ਝਿਜਕੇ।ਤਸਵੀਰਾਂ ਵਿਚ ਵਿਖਾਈ ਦੇ ਰਿਹਾ ਹੈ ਕਿ ਕੁਝ ਹੀ ਗੱਡੀਆਂ ਦੇ ਕਾਫ਼ਲੇ ਨਾਲ ਆਏ ਮੁੱਖ ਮੰਤਰੀ ਜੀ ਕਿਸਾਨਾਂ ਨਾਲ ਖੁੱਲ੍ਹ ਕੇ ਮਿਲੇ। ਆਮ ਲੋਕਾਂ ਨਾਲ ਬੈਠ ਕੇ ਰੋਟੀ ਖਾਧੀ। ਉਨ੍ਹਾਂ ਦੇ ਇਸ ਵਤੀਰੇ ਤੋਂ ਲੋਕ ਬਹੁਤ ਖੁਸ਼ ਹੋਏ। ਉਹ ਆਮ ਲੋਕਾਂ ਵਾਂਗ ਅਚਾਰ ਨਾਲ ਰੋਟੀ ਖਾਂਦੇ ਸਾਫ਼ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਅਬੋਹਰ ’ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸੈਰ ਕਰ ਰਹੀ 16 ਸਾਲਾ ਕੁੜੀ ਦੀ ਮੌਤ

PunjabKesari

ਉਨ੍ਹਾਂ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੇ ਖੇਤੀ ਕਾਮੇ ਸੁਖਪਾਲ ਸਿੰਘ (ਉਮਰ 30 ਸਾਲ) ਦੇ ਪਰਿਵਾਰਕ ਮੈਂਬਰ ਨੂੰ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣ ਦੀ ਵਚਨਬੱਧਤਾ ਪੂਰੀ ਕਰਦਿਆਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੰਡੀ ਕਲਾਂ ਘਰ ਪੁੱਜ ਕੇ ਮ੍ਰਿਤਕ ਕਾਮੇ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ।ਇਸ ਦੌਰਾਨ ਉਨ੍ਹਾਂ ਨੇ ਕਿਸਾਨ ਨੱਥਾ ਸਿੰਘ ਦੇ ਘਰ ਵਿੱਚ ਉਨ੍ਹਾਂ ਨਾਲ ਰੋਟੀ ਖਾਧੀ। ਉਨ੍ਹਾਂ ਇੱਕ ਆਮ ਬੰਦੇ ਵਾਂਗ ਕਿਸਾਨਾਂ ਨਾਲ ਵਤੀਰਾ ਕੀਤਾ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਵੀ.ਆਈ.ਪੀ. ਵਤੀਰਾ ਨਹੀਂ ਕੀਤਾ ਗਿਆ। ਨੱਥਾ ਸਿੰਘ ਨੇ ਘਰ ਆ ਕੇ ਨੌਕਰੀ ਦੇ ਕੇ ਜਾ ਕੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਬਠਿੰਡਾ ਪੁੱਜੇ ਮੁੱਖ ਮੰਤਰੀ ਚੰਨੀ, ਸੁੰਡੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਲਿਆ ਜਾਇਜ਼ਾ

PunjabKesari

ਦੱਸ ਦੇਈਏ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਟੀ-ਸਟਾਲ ‘ਤੇ ਚਾਹ ਤੇ ਕਚੌੜੀਆਂ ਦਾ ਆਨੰਦ ਮਾਣਨ ਕਰਕੇ ਸੁਰਖੀਆਂ ਵਿੱਚ ਆਏ। ਫਿਰ ਡੀ.ਏ.ਵੀ. ਯੂਨੀਵਰਸਿਟੀ ਵਿੱਚ ਆਪਣੀ ਸਕਿਓਰਿਟੀ ਨੂੰ ਇੱਕ ਪਾਸੇ ਕਰਕੇ ਵਿਦਿਆਰਥੀਆਂ ਨੂੰ ਮਿਲਣ ਲਈ ਪਹੁੰਚੇ। ਮੁੱਖ ਮੰਤਰੀ ਦੇ ਇਸ ਆਮ ਵਤੀਰੇ ਕਰਕੇ ਲੋਕਾਂ ਵੱਲੋਂ ਉਨ੍ਹਾਂ ਦੀ ਖ਼ੂਬ ਤਾਰੀਫ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Shyna

Content Editor

Related News