ਬਠਿੰਡਾ : ਡਾਕਟਰ ਪਤਨੀ ਦਾ ਖਾ ਗਿਆ ਨੱਕ, ਜ਼ਖਮੀ ਹਾਲਤ ’ਚ ਸਿਵਲ ਲਾਈਨ ਥਾਣੇ ਅੱਗੇ ਸੁੱਟੀ

Tuesday, May 21, 2019 - 06:01 AM (IST)

ਬਠਿੰਡਾ : ਡਾਕਟਰ ਪਤਨੀ ਦਾ ਖਾ ਗਿਆ ਨੱਕ, ਜ਼ਖਮੀ ਹਾਲਤ ’ਚ ਸਿਵਲ ਲਾਈਨ ਥਾਣੇ ਅੱਗੇ ਸੁੱਟੀ

ਬਠਿੰਡਾ, (ਬਲਵਿੰਦਰ)-ਇਥੋਂ ਦੇ ਇਕ ਮਸ਼ਹੂਰ ਡਾਕਟਰ ਦਾ ਪੁੱਤਰ ਆਪਣੀ ਤੀਸਰੀ ਪਤਨੀ ਦਾ ਨੱਕ ਖਾ ਗਿਆ। ਜ਼ਾਲਮਾਨਾ ਢੰਗ ਨਾਲ ਪਤਨੀ ਨੂੰ ਨੋਚਣ ਤੋਂ ਬਾਅਦ ਉਹ ਫਰਾਰ ਹੈ, ਜਦਕਿ ਜ਼ਖਮੀ ਪਤਨੀ ਸ਼ੀਤਲ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਡਾ. ਅਮਨਦੀਪ ਮਿੱਤਲ ਦੀ ਪਤਨੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਡਾ. ਅਮਨਦੀਪ ਦੀ ਉਹ ਤੀਸਰੀ ਪਤਨੀ ਹੈ, ਜਦਕਿ ਉਸ ਦਾ ਵੀ ਇਹ ਦੂਜਾ ਵਿਆਹ ਹੈ। ਉਹ ਪੇਸ਼ੇ ਤੋਂ ਅਧਿਆਪਕ ਹੈ ਅਤੇ ਇਕ ਪ੍ਰਾਈਵੇਟ ਸਕੂਲ ’ਚ ਨੌਕਰੀ ਕਰਦੀ ਹੈ।

ਸ਼ਿਤਲ ਨੇ ਦੱਸਿਆ ਕਿ ਡਾ. ਅਮਨਦੀਪ ਨਸ਼ੇ ਕਰ ਦਾ ਆਦੀ ਹੈ, ਜਿਸ ਨੂੰ ਰੋਕਣ ਲਈ ਉਹ ਹਮੇਸ਼ਾ ਤੋਂ ਹੀ ਯਤਨਸ਼ੀਲ ਰਹੀ ਹੈ, ਜਿਸ ਦੇ ਬਦਲੇ ਡਾਕਟਰ ਉਸ ਦੀ ਅਕਸਰ ਕੁੱਟ-ਮਾਰ ਕਰ ਦਿੰਦਾ ਸੀ। ਪੀਡ਼ਤਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਫਿਰ ਲਡ਼ਾਈ ਹੋਈ, ਜਿਸ ਦੌਰਾਨ ਉਕਤ ਨੇ ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚਿਅਾ ਅਤੇ ਡਾਕਟਰ ਉਸ ਦਾ ਨੱਕ ਹੀ ਖਾ ਗਿਆ। ਉਸ ਨੂੰ ਆਪਣੀ ਮੌਤ ਨਜ਼ਰ ਆ ਰਹੀ ਸੀ ਜਦੋਂ ਡਾਕਟਰ ਦੇ ਮੂੰਹ ’ਚ ਉਸ ਨੇ ਆਪਣਾ ਨੱਕ ਦੇਖਿਆ। ਉਹ ਉਸ ਨੂੰ ਚਾਕੂ ਮਾਰ ਕੇ ਮਾਰ ਦੇਣਾ ਚਾਹੁੰਦਾ ਸੀ ਪਰ ਉਹ ਬਚ ਗਈ। ਪੀਡ਼ਤਾ ਨੇ ਦੱਸਿਆ ਕਿ ਡਾਕਟਰ ਉਸ ਨੂੰ ਜ਼ਖਮੀ ਹਾਲਤ ’ਚ ਲੈ ਕੇ ਆਇਆ ਅਤੇ ਥਾਣਾ ਸਿਵਲ ਲਾਈਨ ਨੇਡ਼ੇ ਸੁੱਟ ਗਿਆ। ਜਿਥੋਂ ਪੁਲਸ ਮੁਲਾਜ਼ਮਾਂ ਨੇ ਹੀ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਥਾਣਾ ਸਿਵਲ ਲਾਈਨ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਫਰਾਰ ਹੈ। ਪੀਡ਼ਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਉਕਤ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

DILSHER

Content Editor

Related News