ਕੁਦਰਤ ਤੇ ਸਰਕਾਰ ਦੀ ਮਾਰ ਹੇਠ ਕਿਸਾਨ (ਵੀਡੀਓ)

Sunday, Jun 09, 2019 - 03:21 PM (IST)

ਬਠਿੰਡਾ (ਅਮਿਤ)—ਬਠਿੰਡਾ 'ਚ ਪਾਰਾ 47 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਹਰ ਕੋਈ ਗਰਮੀ ਤੋਂ ਪਰੇਸ਼ਾਨ ਹੈ। ਉੱਥੇ ਹੀ ਇਸ ਤਪੱਦੀ ਗਰਮੀ 'ਚ ਖੁੱਲ੍ਹੇ ਆਸਮਾਨ ਹੇਠਾਂ ਖੇਤਾਂ 'ਚ ਮਿਹਨਤ ਕਰਕੇ ਆਪਣੀ ਫਸਲ ਨੂੰ ਤਿਆਰ ਕਰਨ ਵਾਲਾ ਕਿਸਾਨ ਵੀ ਅੱਜ ਪਰੇਸ਼ਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਬੀੜ ਤਾਲਾਬ 'ਚ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ, ਕਿਉਂਕਿ ਨਹਿਰ ਪਿੱਛੇ ਤੋਂ ਬੰਦ ਕੀਤੀ ਗਈ ਹੈ। ਇਸ ਦੇ ਚੱਲਦੇ ਪਾਣੀ ਦੀ ਕਿੱਲਤ ਆ ਗਈ ਹੈ ਅਤੇ ਨਰਮੇ ਦੀ ਫਸਲ ਸੁੱਕਣ ਲੱਗੀ ਹੈ। 

ਨਹਿਰੀ ਪਾਣੀ ਦੀ ਪਹੁੰਚ ਨਾ ਹੋਣ ਦੇ ਕਾਰਨ ਨਰਮੇ ਦੀ ਫਸਲ ਗਰਮੀ ਨਾਲ ਝੁਲਸ ਰਹੀ ਹੈ। ਇਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਨਰਮੇ ਦੀ ਬੀਜਾਈ ਦੇ ਬਾਅਦ ਬਾਰਸ਼ ਹੋਈ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਫਸਲ ਖਰਾਬ ਹੋ ਗਈ। ਬੰਦੀ ਹੋਣ ਨਾਲ ਉਨ੍ਹਾਂ ਦੇ ਇਲਾਕੇ 'ਚ ਪਾਣੀ ਦੀ ਸਪਲਾਈ ਨਹੀਂ ਹੈ, ਜਿਸ ਦੇ ਚੱਲਦੇ ਨਰਮਾ ਹੁਣ ਧੁੱਪ ਦੇ ਕਾਰਨ ਸੜਨ ਲੱਗਾ ਹੈ। ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਨਹਿਰ ਦੀ ਮੰਦੀ ਖਤਮ ਕਰਨ ਅਤੇ ਨਹਿਰ 'ਚ ਪਾਣੀ ਛੱਡਣ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ 1 ਹਫਤੇ ਤੱਕ ਪਾਣੀ ਨਾ ਆਇਆ ਤਾਂ ਉਨ੍ਹਾਂ ਦੀ ਨਰਮੇ ਦੀ ਫਸਲ ਬਿਲਕੁੱਲ ਨਸ਼ਟ ਹੋ ਜਾਵੇਗੀ।


author

Shyna

Content Editor

Related News