ਬਟਾਲਾ ਪਟਾਕਾ ਫੈਕਟਰੀ ਧਮਾਕਾ: ਪਹਿਲਾਂ ਵੀ 2 ਵਾਰ ਹੋ ਚੁੱਕੇ ਹਨ ਹਾਦਸੇ, ਦੋਵੇਂ ਵਾਰ ਮਿਲੀ ਕਲੀਨ ਚਿਟ

09/05/2019 3:04:43 PM

ਬਟਾਲਾ— ਹੰਸਲੀ ਪੁੱਲ 'ਤੇ ਸਥਿਤ ਬਾਬਾ ਸਿੰਘ ਸਤਨਾਮ ਸਿੰਘ ਫਾਇਰ ਵਰਕਰ ਨਾਮਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਪਹਿਲਾਂ ਵੀ ਦੋ ਵਾਰ ਹਾਦਸਾ ਹੋ ਚੁੱਕਾ ਹੈ। ਇਨ੍ਹਾਂ ਹਾਦਸਿਆਂ ਦੇ ਬਾਵਜੂਦ ਮਿਲੀਭਗਤ ਕਰ ਦੋਵੇਂ ਵਾਰ ਕਲੀਨ ਚਿੱਟ ਦੇ ਦਿੱਤੀ ਗਈ। ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਉਸ ਦਾ ਨਤੀਜਾ ਹੈ ਕਿ ਬੁੱਧਵਾਰ ਨੂੰ 23 ਲੋਕਾਂ ਦੀ ਜਾਨ ਚਲੀ ਗਈ ਅਤੇ ਦਰਜਨਾਂ ਘਰਾਂ 'ਚ ਮਾਤਮ ਛਾ ਗਿਆ। 2017 'ਚ ਹੋਈ ਇਕ ਅਜਿਹੀ ਹੀ ਘਟਨਾ ਦੇ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ। ਮਾਮਲਾ ਸਿਵਿਲ ਲਾਈਨ ਥਾਣਾ ਦੇ ਕੋਲ ਪਹੁੰਚਿਆ ਸੀ। ਪ੍ਰਸ਼ਾਸਨ ਦੇ ਕੋਲ ਗੈਰ-ਅਤੇ ਰਿਹਾਇਸ਼ੀ ਇਲਾਕੇ 'ਚ ਫੈਕਟਰੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਸੀ। ਜਾਂਚ ਕਮੇਟੀ ਤੱਕ ਬਿਠਾਈ ਗਈ ਸੀ, ਪਰ ਬਾਅਦ 'ਚ ਸਮਝੌਤਾ ਹੋਣ ਦੇ ਕਾਰਨ ਪਰਚਾ ਖਾਰਿਜ ਕਰ ਦਿੱਤਾ ਗਿਆ ਸੀ। ਉਸ ਸਮੇਂ ਜ਼ਖਮੀ ਮਜ਼ਦੂਰਾਂ ਦਾ ਇਲਾਜ 2 ਮਹੀਨੇ ਤੱਕ ਸਿਵਿਲ ਹਸਪਤਾਲ 'ਚ ਵੀ ਚਲਿਆ ਸੀ। ਪਰਚਾ ਖਾਰਿਜ ਹੋਣ ਦੇ ਬਾਅਦ ਇਸ ਗੈਰ-ਕਾਨੂੰਨੀ ਫੈਕਟਰੀ ਨੂੰ ਫਿਰ ਤੋਂ ਕਲੀਨ ਚਿੱਟ ਮਿਲ ਗਈ ਅਤੇ ਮਾਲਕ ਨੇ ਪਟਾਕਾ ਬਣਾਉਣਾ ਸ਼ੁਰੂ ਕਰ ਦਿੱਤਾ। ਨੇੜੇ-ਤੇੜੇ ਦੇ ਲੋਕਾਂ ਨੇ ਦੱਸਿਆ ਕਿ ਫੈਕਟਰੀ ਦੇ ਖਿਲਾਫ ਉਹ ਕਈ ਵਾਰ ਪ੍ਰਸ਼ਾਸਨ ਦੇ ਸਾਹਮਣੇ ਸ਼ਿਕਾਇਤ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਗਾਏ ਕਿ ਪ੍ਰਸ਼ਾਸਨ ਦੀ ਮਿਲੀਭਗਤ ਦੇ ਕਾਰਨ ਹੀ ਫੈਕਟਰੀ ਚੱਲ ਰਹੀ ਸੀ। ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ। 2016 'ਚ ਵੀ ਫੈਕਟਰੀ 'ਚ ਛੋਟੀ ਅੱਗ ਲੱਗੀ ਸੀ, ਪਰ ਉਸ ਸਮੇਂ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਅਗਲੇ ਹੀ ਸਾਲ 2 ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।

PunjabKesari

ਗੁਆਂਢੀਆਂ ਨਾਲ ਹੋਇਆ ਸੀ ਝਗੜਾ
ਚਸ਼ਮਦੀਦ ਨੇ ਦੱਸਿਆ ਕਿ ਗੈਰ-ਕਾਨੂੰਨੀ ਫੈਕਟਰੀ ਦੇ ਕਾਰਨ ਮਾਲਕ ਦਾ ਕਈ ਵਾਰ ਗੁਆਂਢੀਆਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਨੇ ਕਈ ਵਾਰ ਫੈਕਟਰੀ ਸ਼ਿਫਟ ਕਰਨ ਨੂੰ ਕਿਹਾ ਸੀ। ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਤਾਂ ਭਰੋਸੇ ਦੇ ਲਈ ਇਕ ਕਮੇਟੀ ਗਠਿਤ ਕੀਤੀ। ਜਾਂਚ 'ਚ ਫੈਕਟਰੀ ਮਾਲਕ ਨੂੰ ਫਿਰ ਕਲੀਨ ਚਿੱਟ ਦਿੱਤੀ ਗਈ।


Shyna

Content Editor

Related News