ਅਸ਼ਵਨੀ ਸੇਖੜੀ ਦੀ ਬਦੌਲਤ ਜ਼ਰੂਰਤਮੰਦ ਲੋਕਾਂ ਨੂੰ ਮਿਲ ਰਹੀਆਂ ਹਨ ਸਹੂਲਤਾਂ : ਡਿਪਟੀ ਵੋਹਰਾ
Monday, Oct 12, 2020 - 05:16 PM (IST)
ਬਟਾਲਾ : ਡਿਪਟੀ ਵੋਹਰਾ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਬਟਾਲਾ ਨੇ ਲੋਕਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਅਸ਼ਵਨੀ ਸੇਖੜੀ ਜੀ ਦੀ ਬਦੌਲਤ ਅੱਜ ਹਰ ਗਰੀਬ ਪਰਿਵਾਰ ਨੂੰ ਸਹੂਲਤਾਂ ਮਿਲ ਰਹੀਆਂ ਹਨ। ਚਾਹੇ ਉਹ ਰਾਸ਼ਨ ਕਾਰਡ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਕਿਸੇ ਹੋਰ ਰੂਪ 'ਚ ਹੋਵੇ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
ਡਿਪਟੀ ਵੋਹਰਾ ਨੇ ਕਿਹਾ ਕਿ ਹੁਣ ਤੱਕ ਅਸ਼ਵਨੀ ਸੇਖੜੀ ਨੇ 12663 ਲੋਕਾਂ ਦੀਆਂ ਪੈਨਸ਼ਨਾਂ ਲਗਾਈਆਂ ਹਨ, ਜਿਸ ਰਾਹੀਂ ਪ੍ਰਤੀ ਵਿਅਕਤੀ 750 ਦੇ ਹਿਸਾਬ ਨਾਲ ਪੈਨਸ਼ਨ ਮਿਲ ਰਹੀ ਹੈ। 12663 ਲੋਕਾਂ ਨੂੰ 750 ਦੇ ਹਿਸਾਬ ਨਾਲ ਬਟਾਲੇ ਦੇ ਜ਼ਰੂਰਮੰਦ ਲੋਕਾਂ ਨੂੰ 97 ਲੱਖ ਸਹਾਇਤਾ ਰਾਸ਼ੀ ਪੈਨਸ਼ਨ ਦੇ ਰੂਪ 'ਚ ਮਿਲ ਰਹੀ ਹੈ। ਹੁਣ ਤੱਕ ਅਸ਼ਵਨੀ ਸੇਖੜੀ 27000 ਰਾਸ਼ਨ ਕਾਰਡ ਬਟਾਲੇ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਲਈ ਬਣਵਾ ਚੁੱਕੇ ਹਨ, ਜਿਨ੍ਹਾਂ 'ਚੋਂ 9000 ਰਾਸ਼ਨ ਕਾਰਡ ਜ਼ਰੂਰਤਮੰਦ ਲੋਕਾਂ ਨੂੰ ਮਿਲ ਚੁੱਕੇ ਹਨ। ਡਿਪਟੀ ਵੋਹਰਾ ਨੇ ਕਿਹਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ 'ਚ ਵੀ ਅਸ਼ਵਨੀ ਸੇਖੜੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਤੋਂ ਬਾਅਦ ਹੁਣ ਇਹ ਕ੍ਰਿਕਟਰ-ਅਦਾਕਾਰਾ ਬਣਨ ਵਾਲੇ ਨੇ ਮਾਪੇ