ਕਮਰੇ ਦੀ ਛੱਤ ਦਾ ਹਿੱਸਾ ਡਿੱਗਾ, ਬੱਚੀ ਦੀ ਮੌਤ
Friday, May 31, 2019 - 05:25 PM (IST)

ਬਟਾਲਾ (ਜ. ਬ.) : ਕਸਬਾ ਅਲੀਵਾਲ ਵਿਚ ਇਕ ਘਰ ਦੀ ਛੱਤ ਦਾ ਕੁਝ ਹਿੱਸਾ ਡਿੱਗਣ ਕਾਰਨ 6 ਮਹੀਨੇ ਦੀ ਇਕ ਬੱਚੀ ਦੀ ਮੌਤ ਹੋ ਗਈ। ਇਸ ਸਬੰਧੀ ਤਾਜਵੀਰ ਸਿੰਘ ਨਿਵਾਸੀ ਅਲੀਵਾਲ ਨੇ ਦੱਸਿਆ ਕਿ ਮੇਰੀ 6 ਮਹੀਨੇ ਦੀ ਬੱਚੀ ਲਵਨੂਰ ਕੌਰ ਹੈ, ਜਿਸ ਨੂੰ ਬੀਤੇ ਦਿਨ ਮੇਰੀ ਪਤਨੀ ਬੈੱਡ 'ਤੇ ਸਵਾ ਕੇ ਬਾਹਰ ਆ ਗਈ, ਇਸ ਤੋਂ ਬਾਅਦ ਅਚਾਨਕ ਕਮਰੇ 'ਚੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ, ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਹੋਈ ਸੀ, ਜਿਸ ਨਾਲ ਬੱਚੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਅਲੀਵਾਲ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਰਸਤੇ 'ਚ ਹੀ ਬੱਚੀ ਦੀ ਮੌਤ ਹੋ ਗਈ। ਇਸ ਸਬੰਧੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ।