ਬਟਾਲਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Sunday, Feb 10, 2019 - 05:07 PM (IST)

ਬਟਾਲਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਬਟਾਲਾ (ਸਾਹਿਲ) : ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਹਫਤੇ ਦੇ ਅੰਦਰ ਪੰਜਾਬ 'ਚੋ ਨਸ਼ਾ ਖਤਮ ਕਰ ਦੇਵਾਂਗੇ। ਪਰ ਪੰਜਾਬ 'ਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ ਅਤੇ ਹਰ ਰੋਜ਼ਾਨਾ ਮਾਂਵਾਂ ਦੇ ਨੌਜਵਾਨ ਪੁੱਤਰ ਇਸ ਨਸ਼ੇ ਦੀ ਲਪੇਟ 'ਚ ਆ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਬਟਾਲਾ ਜਲੰਧਰ ਰੋਡ 'ਤੇ ਸਥਿਤ ਨਰਾਇਣ ਨਗਰ 'ਚ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ

ਜਾਣਕਾਰੀ ਮੁਤਾਬਕ ਕਰਨਬੀਰ ਸਿੰਘ (30) ਪੁੱਤਰ ਜਗਜੀਤ ਸਿੰਘ ਨੇ ਘਰ 'ਚ ਹੀ ਲੋੜ ਤੋਂ ਵੱਧ ਨਸ਼ਾ ਲੈ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਸੀ ਕਿ ਨਸ਼ਾ ਹਰ ਮੁਹੱਲੇ, ਗਲੀ 'ਚ ਸ਼ਰੇਆਮ ਵਿਕ ਰਿਹਾ ਹੈ। ਇਨ੍ਹਾਂ ਨਸ਼ਾ ਵੇਚਣ ਵਾਲਿਆਂ 'ਤੇ ਸਰਕਾਰ ਸਿੰਕਜ਼ਾ ਕੱਸੇ ਤਾਂ ਜੋ ਹੋਰ ਲੋਕਾਂ ਦੇ ਪੁੱਤਰ ਨਸ਼ਿਆਂ ਦੀ ਲਪੇਟ 'ਚ ਨਾ ਆ ਸਕਣ। 


author

Baljeet Kaur

Content Editor

Related News