ਨਹਿਰ ''ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਮੌਤ

Tuesday, Jun 23, 2020 - 11:12 AM (IST)

ਨਹਿਰ ''ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਮੌਤ

ਬਟਾਲਾ (ਬੇਰੀ) : ਬਾਅਦ ਦੁਪਹਿਰ ਨਜ਼ਦੀਕੀ ਪਿੰਡ ਤੱਤਲਾ ਵਿਖੇ ਪਿੰਡ ਰਜਾਦਾ ਦੇ ਨੌਜਵਾਨ ਦਾ ਨਹਿਰ 'ਚ ਡੁੱਬ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਡਾ. ਪਲਵਿੰਦਰ ਸਿੰਘ ਅਤੇ ਡੁੱਬਣ ਵਾਲੇ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਸਿਮਰਨਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਰਜਾਦਾ ਨਹਿਰ 'ਚ ਨਹਾਉਣ ਲਈ ਆਇਆ ਸੀ ਅਤੇ ਜਦੋਂ ਉਹ ਕੱਪੜੇ ਅਤੇ ਚੱਪਲ ਉਤਾਰ ਕੇ ਨਹਿਰ 'ਚ ਨਹਾਉਣ ਲੱਗਾ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਨਹਿਰ 'ਚ ਡੁੱਬ ਗਿਆ। ਉਸ ਦੱਸਿਆ ਕਿ ਸਥਾਨਕ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਲੱਭਿਆ।

ਇਹ ਵੀ ਪੜ੍ਹੋਂ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਆਮਦ 'ਚ ਹੋਇਆ ਵਾਧਾ

ਉਧਰ ਦੂਜੇ ਪਾਸੇ ਮੌਕੇ 'ਤੇ ਪੁੱਜੇ ਸੇਖਵਾਂ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਨਹਿਰ ਨਹਾਉਣ ਸਮੇਂ ਡੁੱਬ ਗਿਆ ਹੈ, ਜਿਸ ਨੂੰ ਲੱਭਣ ਲਈ ਪਿੰਡ ਦੇ ਨੌਜਵਾਨਾਂ ਵਲੋਂ ਭਾਰੀ ਜਦੋਂ ਜਹਿਦ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਬਹੁਤ ਹੀ ਤੇਜ਼ ਹੋਣ ਕਰ ਕੇ ਨੌਜਵਾਨ ਨਹੀਂ ਲੱਭਿਆ। ਦੇਰ ਰਾਤ ਤੱਕ ਗੋਤਾਂਖੋਰਾਂ ਨੇ ਜਦੋ-ਜਹਿਦ ਤੋਂ ਨੌਜਵਾਨ ਦੀ ਲਾਂਸ਼ ਨੂੰ ਲੱਭ ਲਿਆ ਅਤੇ ਪਰਿਵਾਰ ਨੂੰ ਸੌਪ ਦਿੱਤੀ ਹੈ।

ਇਹ ਵੀ ਪੜ੍ਹੋਂ : ਹੁਣ ਪੰਜਾਬ 'ਚ ਰੋਜ਼ਾਨਾ ਹੋਣਗੇ 13,000 ਟੈਸਟ, ਨਵੀਂਆਂ ਲੈਬਾਰਟਰੀਆਂ ਨੂੰ ਮਨਜ਼ੂਰੀ


author

Baljeet Kaur

Content Editor

Related News