ਗ਼ਲਤ ਬੱਸ ’ਚ ਬੈਠਣ ਦਾ ਪਤਾ ਲੱਗਣ ’ਤੇ ਕੁੜੀ ਨੇ ਚਲਦੀ ਬੱਸ ’ਚੋਂ ਮਾਰੀ ਛਾਲ, ਹੋਈ ਜ਼ਖ਼ਮੀ

Thursday, Sep 23, 2021 - 11:34 AM (IST)

ਗ਼ਲਤ ਬੱਸ ’ਚ ਬੈਠਣ ਦਾ ਪਤਾ ਲੱਗਣ ’ਤੇ ਕੁੜੀ ਨੇ ਚਲਦੀ ਬੱਸ ’ਚੋਂ ਮਾਰੀ ਛਾਲ, ਹੋਈ ਜ਼ਖ਼ਮੀ

ਬਟਾਲਾ (ਜ. ਬ., ਯੋਗੀ, ਅਸ਼ਵਨੀ) - ਸਥਾਨਕ ਉਮਰਪੁਰਾ ਚੌਕ ਨੇੜੇ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਚਲਦੀ ਬੱਸ ’ਚੋਂ ਇਕ ਕੁੜੀ ਨੇ ਛਾਲ ਮਾਰ ਦਿੱਤੀ ਹੈ। ਛਾਲ ਮਾਰਨ ਦੇ ਕਰਕੇ ਸੜਕ ’ਤੇ ਡਿੱਗੀ ਕੁੜੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਇਸ ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਕੁੜੀ ਦੀ ਪਛਾਣ ਦਵਿੰਦਰ ਕੌਰ ਪੁੱਤਰੀ ਮੰਗਲ ਸਿੰਘ ਵਾਸੀ ਉੱਦੋਕੇ ਖੁਰਦ ਵਿਖੇ ਹੋਈ ਹੈ, ਜੋ ਪਿੰਡ ਤੋਂ ਬਟਾਲਾ ਕਿਸੇ ਕੰਮ ਲਈ ਆਈ ਸੀ। ਕੰਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਜਾਣ ਲਈ ਬੱਸ ਵਿੱਚ ਸਵਾਰ ਹੋਈ ਤਾਂ ਭੁਲੇਖੇ ਨਾਲ ਜਲੰਧਰ ਜਾਣ ਵਾਲੀ ਰੋਡਵੇਜ਼ ਦੀ ਬੱਸ ’ਚ ਬੈਠ ਗਈ। ਜਦੋਂ ਇਸ ਨੂੰ ਪਤਾ ਚੱਲਿਆ ਕਿ ਬੱਸ ਜਲੰਧਰ ਜਾ ਰਹੀ ਹੈ ਤਾਂ ਇਸ ਨੇ ਉਮਰਪੁਰਾ ਚੌਕ ਨੇੜੇ ਰੋਡਵੇਜ਼ ਦੀ ਚਲਦੀ ਬੱਸ ’ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਪਰੰਤ ਇਸ ਨੂੰ ਐਂਬੂਲੈਂਸ 108 ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਡਾ. ਰਵਿੰਦਰ ਸ਼ਰਮਾ ਵੱਲੋਂ ਇਸ ਦਾ ਤੇਜ਼ੀ ਨਾਲ ਇਲਾਜ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ


author

rajwinder kaur

Content Editor

Related News