ਬਟਾਲਾ ’ਚ ਵਾਰਦਾਤ: ਸੁੱਤੀ ਹੋਈ ਵਿਆਹੁਤਾ ਦਾ ਵਿਅਕਤੀ ਨੇ ਕਿਰਚ ਨਾਲ ਵੱਢਿਆ ਗਲਾ

Wednesday, May 04, 2022 - 05:30 PM (IST)

ਬਟਾਲਾ ’ਚ ਵਾਰਦਾਤ: ਸੁੱਤੀ ਹੋਈ ਵਿਆਹੁਤਾ ਦਾ ਵਿਅਕਤੀ ਨੇ ਕਿਰਚ ਨਾਲ ਵੱਢਿਆ ਗਲਾ

ਬਟਾਲਾ (ਬੇਰੀ) - ਬਟਾਲਾ ਦੇ ਨਜ਼ਦੀਕੀ ਪਿੰਡ ਮੂਲਾ ਸੁਨੱਈਆ ਵਿਖੇ ਬੀਤੀ ਦੇਰ ਰਾਤ ਕਰੀਬ 1 ਵਜੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਇਕ ਵਿਆਹੁਤਾ ਦਾ ਕਿਰਚ ਨਾਲ ਗਲਾ ਵੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਆਹੁਤਾ ਦੀ ਮਾਤਾ ਮਨਜੀਤ ਕੌਰ ਵਾਸੀ ਪਿੰਡ ਮੂਲਾ ਸੁਨੱਈਆ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਉਸਦੀ ਕੁੜੀ ਨੂੰ ਪਿਛਲੇ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

ਉਨ੍ਹਾਂ ਕਿਹਾ ਕਿ ਬੀਤੀ ਰਾਤ ਉਹ ਆਪਣੇ ਘਰ ’ਚ ਬਾਹਰ ਵਿਹੜੇ ’ਚ ਸੁੱਤੇ ਹੋਏ ਸਨ ਕਿ ਉਕਤ ਵਿਅਕਤੀ ਨੇ ਰਾਤ 1 ਵਜੇ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਕਿਰਚ ਨਾਲ ਉਨ੍ਹਾਂ ਦੀ ਕੁੜੀ ਸਿਮਰਨਜੀਤ ਕੌਰ ਦਾ ਗਲਾ ਵੱਢ ਦਿੱਤਾ। ਉਨ੍ਹਾਂ ਦੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਸਿਮਰਨਜੀਤ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਇਸ ਘਟਨਾ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਸਦਰ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਹ ਕੁੜੀ ਦੇ ਬਿਆਨ ਦਰਜ ਕਰਨ ਲਈ ਜਾ ਰਹੇ ਹਨ। ਜੋ ਵੀ ਬਿਆਨ ਕੁੜੀ ਵਲੋਂ ਦਰਜ ਕਰਵਾਏ ਜਾਣਗੇ, ਉਸਦੇ ਆਧਾਰ ’ਤੇ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News