ਸੂਏ ’ਚ ਸਾੜ ਕੇ ਸੁੱਟੀ 30 ਸਾਲ ਅਣਪਛਾਤੀ ਜਨਾਨੀ ਦੀ ਲਾਸ਼, ਪੁਲਸ ਨੇ ਕੀਤੀ ਬਰਾਮਦ

Saturday, Mar 27, 2021 - 05:33 PM (IST)

ਸੂਏ ’ਚ ਸਾੜ ਕੇ ਸੁੱਟੀ 30 ਸਾਲ ਅਣਪਛਾਤੀ ਜਨਾਨੀ ਦੀ ਲਾਸ਼, ਪੁਲਸ ਨੇ ਕੀਤੀ ਬਰਾਮਦ

ਬਟਾਲਾ (ਸਾਹਿਲ/ਯੋਗੀ) - ਅੱਜ ਸਵੇਰੇ ਅਲੀਵਾਲ ਤੋਂ ਪਿੰਡ ਕੋਟਲਾਬਾਮਾ ਨੂੰ ਜਾਂਦਿਆਂ ਸੂਏ ’ਚ ਇਕ ਅਣਪਛਾਤੀ ਜਨਾਨੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਨਾਨੀ ਦੀ ਲਾਸ਼ ਮਿਲਣ ’ਤੇ ਇਲਾਕੇ ’ਚ ਦਹਿਸ਼ਤ ਫੈਲ ਗਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ.ਐੱਚ.ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਅੱਜ ਸੂਏ ’ਚ ਇਕ 30 ਸਾਲਾ ਜਨਾਨੀ ਦੀ ਲਾਸ਼ ਬਰਾਮਦ ਹੋਈ ਹੈ। ਉਸ ਦਾ ਸਰੀਰ ਸੜਿਆ ਹੋਇਆ ਹੈ ਅਤੇ ਉਸਨੇ ਨੀਲੇ ਰੰਗ ਦੇ ਕੱਪੜੇ ਪਾਏ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਦੀ ਆਲੇ-ਦੁਆਲੇ ਦੇ ਪਿੰਡਾਂ ’ਚ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦੀ ਸ਼ਨਾਖਤ ਨਹੀ ਹੋ ਪਾਈ। ਇਸ ਲਈ ਅਸੀਂ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਕਬਜ਼ੇ ’ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਡੈਡ ਹਾਊਸ ’ਚ ਰੱਖਵਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਇਸ ਜਨਾਨੀ ਬਾਰੇ ਕੁਝ ਵੀ ਪਤਾ ਚਲੇ ਤਾਂ ਉਹ 98769-19294 ’ਤੇ ਜਾਣਕਾਰੀ ਦੇ ਸਕਦਾ ਹੈ ਜਾਂ ਬਟਾਲਾ ਕੰਟਰੋਲ ਰੂਮ ਨੰਬਰ 9780006140 ’ਤੇ ਸੰਪਰਕ ਕਰ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਦੇ ਡੱਬੇ ਵੰਡਣ ਗਏ ਭਰਾ ਦੀ ਹਾਦਸੇ ’ਚ ਦਰਦਨਾਕ ਮੌਤ 


author

rajwinder kaur

Content Editor

Related News