ਸੰਗਤਾਂ ਨਾਲ ਭਰਿਆ ਟੈਂਪੂ ਖੇਤਾਂ ’ਚ ਪਲਟਿਆ, ਡਰਾਈਵਰ ਸਮੇਤ 7 ਲੋਕ ਜ਼ਖ਼ਮੀ
Wednesday, Feb 16, 2022 - 02:07 PM (IST)
ਬਟਾਲਾ (ਜ.ਬ., ਯੋਗੀ, ਅਸ਼ਵਨੀ) - ਮਾਤਾ ਝਿੜੀ ਦੇ ਮੱਥਾ ਟੇਕ ਵਾਪਸ ਆ ਰਿਹਾ ਸੰਗਤਾਂ ਨਾਲ ਭਰਿਆ ਇਕ ਟੈਂਪੂ ਖੇਤਾਂ ’ਚ ਪਲਟ ਗਿਆ। ਟੈਂਪੂ ਪਲਟਣ ਨਾਲ ਡਰਾਈਵਰ ਸਮੇਤ 7 ਜਣਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਧਰਦਿਓ ਤੋਂ ਸੰਗਤਾਂ ਜਣੇ ਜੀਪ ਨੁੰਮਾ ਟੈਂਪੂ ’ਚ ਸਵਾਰ ਹੋ ਕੇ ਮਾਤਾ ਝਿੜੀ ਦੇ ਮੱਥਾ ਟੇਕਣ ਲਈ ਗਈਆਂ ਹੋਈਆਂ ਸਨ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਜਦੋਂ ਇਹ ਸੰਗਤਾਂ ਵਾਪਸ ਆ ਰਹੀਆਂ ਸਨ ਤਾਂ ਬਟਾਲਾ-ਜਲੰਧਰ ਮੁਖ ਮਾਰਗ ’ਤੇ ਸਥਿਤ ਅੱਡਾ ਅਚਲ ਸਾਹਿਬ ਨੇੜੇ ਗੰਨਿਆਂ ਨਾਲ ਲੱਦੀ ਟਰਾਲੀ ਨੇ ਟੈਂਪੂ ਸਾਈਡ ਮਾਰ ਦਿੱਤੀ। ਇਸ ਸਿੱਟੇ ਵਜੋਂ ਸੰਗਤਾਂ ਨਾਲ ਭਰਿਆ ਟੈਂਪੂ ਖੇਤਾਂ ਵਿਚ ਪਲਟ ਗਿਆ। ਟੈਂਪੂ ’ਚ ਸਵਾਰ ਕੁਲ 9 ਜਣਿਆਂ ਵਿਚੋਂ ਡਰਾਈਵਰ ਸਮੇਤ 7 ਲੋਕ ਜ਼ਖਮੀ ਹੋ ਗਏ ਅਤੇ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਜ਼ਿਆਦਾ ਸੱਟਾਂ ਲੱਗਣ ਕਰਕੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹੋਣ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ
ਸਿਵਲ ਹਸਪਤਾਲ ਜ਼ੇਰੇ ਇਲਾਜ ਸੰਗਤਾਂ ਦੀ ਪਛਾਣ ਡਰਾਈਵਰ ਜੰਗ ਬਹਾਦਰ ਵਾਸੀ ਮੈਸਨਪੁਰ, ਜਗਦੀਪ ਕੌਰ ਪਤਨੀ ਲਖਵਿੰਦਰ ਸਿੰਘ, ਲਖਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਤੇ ਕੁਲਵੰਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀਆਨ ਪਿੰਡ ਧਰਦਿਓ ਦੇ ਵਜੋਂ ਹੋਈ ਹੈ।