ਲੁਟੇਰਿਆਂ ਨੇ ਦਾਤਰ ਦੀ ਨੋਕ ''ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਨੂੰ ਲੁੱਟਿਆ

06/12/2020 2:05:41 PM

ਬਟਾਲਾ (ਬੇਰੀ) : ਲੁਟੇਰਿਆਂ ਵਲੋਂ ਦਾਤਰ ਦੀ ਨੋਕ ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਨੂੰ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।ਪੁਲਸ ਥਾਣਾ ਸਦਰ ਨੂੰ ਦਿੱਤੀ ਜਾਣਕਾਰੀ 'ਚ ਉਮੰਗ ਮਲਹੋਤਰਾ ਪੁੱਤਰ ਬ੍ਰਿਜ ਮੋਹਨ ਮਲਹੋਤਰਾ ਵਾਸੀ ਅਟੇਰੀਆਂ ਮੁਹੱਲਾ ਬਟਾਲਾ ਨੇ ਦੱਸਿਆ ਹੈ ਕਿ ਉਹ ਐੱਚ. ਡੀ. ਐੱਫ. ਸੀ. ਬੈਂਕ ਡਲਹੌਜੀ ਰੋਡ ਪਠਾਨਕੋਟ ਵਿਖੇ ਬਤੌਰ ਮੈਨੇਜਰ ਤਾਇਨਾਤ ਹੈ ਅਤੇ ਬੀਤੀ 9 ਜੂਨ ਨੂੰ ਉਹ ਆਪਣੀ ਡਿਊਟੀ ਖਤਮ ਕਰ ਕੇ ਰਾਤ 9 ਵਜੇ ਦੇ ਕਰੀਬ ਜੀ. ਟੀ. ਰੋਡ ਹਾਈਵੇ ਉੱਤੇ ਸਥਿਤ ਪਿੰਡ ਖੋਖਰ ਫੌਜੀਆਂ ਦੇ ਨਜਦੀਕ ਪਹੁੰਚਿਆ ਤਾਂ ਇਸ ਦੌਰਾਨ ਇਕ ਮੋਟਰਸਾਇਕਿਲ 'ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਲੁਟੇਰਿਆਂ ਨੇ ਦਾਤਰ ਦੀ ਨੋਕ 'ਤੇ ਉਸਦੇ ਮੋਢੇ ਉੱਤੇ ਪਾਇਆ ਹੋਇਆ ਬੈਗ ਜਿਸ 'ਚ ਲੈਪਟਾਪ, ਬੈਂਕ ਦੇ ਦਸਤਾਵੇਜ਼, ਉਸਦਾ ਪਰਸ, ਜਿਸ 'ਚ 2500 ਰੁਪਏ ਨਕਦ, ਆਧਾਰ ਕਾਰਡ, ਡਰਾਇਵਿੰਗ ਲਾਈਸੈਂਸ, ਡੈਬਿਟ ਕਾਰਡ, ਕਰੈਡਿਟ ਕਾਰਡ ਸੀ, ਜ਼ਬਰਦਸਤੀ ਖੋਹ ਲਿਆ ਅਤੇ ਫਰਾਰ ਹੋ ਗਏ।

ਇਹ ਵੀ ਪੜ੍ਹੋਂ : ਤਰਨਤਾਰਨ 'ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਸਰਗਰਮ ਕੇਸਾਂ ਦੀ ਗਿਣਤੀ ਹੋਈ 4

ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਵਿਚ ਅਗਿਆਤ ਲੁਟੇਰਿਆਂ ਦੇ ਵਿਰੁੱਧ ਮੈਨੇਜਰ ਉਮੰਗ ਮਲਹੋਤਰਾ ਦੇ ਬਿਆਨਾਂ 'ਤੇ ਬਣਦੀ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਆਬੂਧਾਬੀ 'ਚ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੇ ਪਰਿਵਾਰ ਦੀ ਡਾ.ਓਬਰਾਏ ਨੇ ਫੜ੍ਹੀ ਬਾਂਹ


Baljeet Kaur

Content Editor

Related News