ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ
Wednesday, Nov 13, 2019 - 02:14 PM (IST)

ਬਟਾਲਾ (ਬੇਰੀ) : ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਜਵੰਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ਿਕਾਰ ਮਾਛੀਆਂ ਹਾਲ ਵਾਸੀ ਸਰਕਾਰੀ ਕੁਆਰਟਰ ਪਠਾਨਕੋਟ ਜੀ. ਆਰ. ਪੀ. ਨੇ ਲਿਖਵਾਇਆ ਹੈ ਕਿ ਉਸ ਦਾ 48 ਸਾਲਾ ਪਤੀ ਸੁਖਵਿੰਦਰ ਸਿੰਘ ਜੀ. ਆਰ. ਪੀ. ਰੇਲਵੇ ਪੁਲਸ ਵਿਖੇ ਪਠਾਨਕੋਟ ਕੈਂਟ 'ਚ ਡਿਊਟੀ ਕਰਦਾ ਸੀ, ਜਿਸ ਦੀ ਡਿਊਟੀ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਤੇ ਲੱਗੀ ਹੋਣ ਨਾਲ ਅੱਜ ਆਪਣੀ ਕਾਰ 'ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਪੈਂਦੀ ਧਾਰੀਵਾਲ ਨਹਿਰ ਤੋਂ ਅੱਗੇ ਪਿੰਡ ਅਠਵਾਲ 'ਤੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ ਕਾਰਣ ਸੁਖਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਪੰਜਾਬ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।