ਬਟਾਲਾ : ਸ਼ਹੀਦ ਹੋਏ ਪੁਲਸ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Monday, Oct 21, 2019 - 10:39 AM (IST)

ਬਟਾਲਾ : ਸ਼ਹੀਦ ਹੋਏ ਪੁਲਸ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਬਟਾਲਾ (ਗੁਰਪ੍ਰੀਤ) : ਹਰ ਸਾਲ 21 ਅਕਤੂਬਰ ਨੂੰ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਦੇ ਚੱਲਦਿਆਂ ਅੱਜ ਬਟਾਲਾ ਦੇ ਪੁਲਸ ਲਾਈਨ 'ਚਵੀ ਸ਼ਹੀਦਾਂ ਨੂੰ ਸ਼ਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਨੇ ਦੱਸਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਸੁਰੱਖਿਆ ਦੇ ਲਈ ਆਪਣੀ ਬਲੀਦਾਨ ਦੇਣ ਵਾਲੇ ਬਹਾਦਰ ਪੁਲਸ ਜਵਾਨ ਤੇ ਅਫਸਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ।


author

Baljeet Kaur

Content Editor

Related News