ਬਟਾਲਾ ਇੰਪਰੂਵਮੈਂਟ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ
Friday, Sep 13, 2019 - 02:56 PM (IST)

ਬਟਾਲਾ (ਗੁਰਪ੍ਰੀਤ) : ਪੰਜਾਬ ਸਰਕਾਰ ਨੇ ਬਟਾਲਾ ਦੇ ਕਾਂਗਰਸੀ ਨੇਤਾ ਕਸਤੂਰੀ ਸੇਠ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਚੇਅਰਮੇਨ ਕਸਤੂਰੀਨੂੰ ਕੁਰਸੀ 'ਤੇ ਬਿਠਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਦੇਰੀ ਨਾਲ ਹੀ ਸਹੀ, ਇਹ ਅਹੁਦਾ ਇਕ ਇਮਾਨਦਾਰ ਤੇ ਵਧੀਆ ਸ਼ਖਸੀਅਤ ਵਾਲੇ ਇਨਸਾਨ ਨੂੰ ਮਿਲਿਆ ਹੈ।