ਘਰ ''ਚੋਂ ਹਜ਼ਾਰਾਂ ਦੀ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ

Sunday, Jul 05, 2020 - 11:17 AM (IST)

ਘਰ ''ਚੋਂ ਹਜ਼ਾਰਾਂ ਦੀ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ

ਬਟਾਲਾ (ਬੇਰੀ) : ਬੀਤੀ ਦੇਰ ਸ਼ਾਮ ਚੋਰਾਂ ਵਲੋਂ ਸਥਾਨਕ ਠਠਿਆਰਾਂ ਮੁਹੱਲਾ ਵਿਖੇ ਸਥਿਤ ਇਕ ਘਰ 'ਚੋਂ ਨਕਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਉਰਫ ਘੁੱਗੀ ਪੁੱਤਰ ਹਰਭਜਨ ਸਿੰਘ ਵਾਸੀ ਨਜ਼ਦੀਕ ਰਚਨਾ ਦਾ ਵੇਹੜਾ, ਠਠਿਆਰਾਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਬੀਤੇ ਮੰਗਲਵਾਰ ਨੂੰ ਫਿਰੋਜ਼ਪੁਰ ਕਿਸੇ ਕੰਮ ਲਈ ਗਿਆ ਸੀ ਅਤੇ ਅੱਜ ਜਦ ਉਹ ਵਾਪਸ ਘਰ ਆਇਆ ਤਾਂ ਦੇਖਿਆ ਕਿ ਘਰ ਦੀਆਂ ਲਾਈਟਾਂ ਜੱਗ ਰਹੀਆਂ ਸਨ ਅਤੇ ਕਮਰੇ 'ਚ ਸਾਮਾਨ ਖਿਲਰਿਆ ਹੋਇਆ ਸੀ। ਚੋਰ ਕਮਰੇ ਵਿਚ ਰੱਖੀ ਅਲਮਾਰੀ ਦਾ ਲਾਕਰ ਤੋੜ ਕੇ ਉਸ 'ਚੋਂ 25000 ਰੁਪਏ ਨਕਦੀ, ਸੋਨੇ ਦੀ ਚੈਨ, ਤਿੰਨ ਅੰਗੂਠੀਆਂ ਜੈਂਟਸ ਤੇ 2 ਕੜੇ ਚਾਂਦੀ ਦੇ, ਰਸੋਈ ਘਰ 'ਚੋਂ ਵਾਸ਼ਿੰਗ ਮਸ਼ੀਨ, ਜੂਸਰ, ਬੈਟਰਾ, ਇਨਵਰਟਰ, ਗੈਸੀ ਚੁੱਲਾ, ਤਿੰਨ ਸਿਲੰਡਰ, ਐੱਲ. ਈ. ਡੀ ਤੇ ਫਰਾਟਾ ਪੱਖਾਂ ਚੋਰੀ ਕਰ ਕੇ ਫਰਾਰ ਹੋ ਚੁੱਕੇ ਸਨ। 

ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ

ਉਨ੍ਹਾਂ ਦੱਸਿਆ ਕਿ ਚੋਰ ਘਰ ਦੀ ਖਿੜਕੀ ਦੀ ਜਾਲੀ ਤੋੜ ਕੇ ਅੰਦਰ ਦਾਖਲ ਹੋਏ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁਹੱਲੇ ਦੇ ਕੌਂਸਲਰ ਸੁਨੀਲ ਸਰੀਨ ਨੇ ਕਿਹਾ ਕਿ ਇਹ ਉਨ੍ਹਾਂ ਦੇ ਮੁਹੱਲੇ ਵਿਚ ਲਾਕਡਾਊਨ ਦੇ ਦੌਰਾਨ ਚੌਥੀ ਵਾਰ ਚੋਰੀ ਹੋਈ ਹੈ, ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਸ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਦੇ ਹੋਏ ਹੋਈਆਂ ਚੋਰੀਆਂ ਦਾ ਪਤਾ ਲਗਾਏ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਪੰਜਾਬ 'ਚ ਕੋਰੋਨਾ ਦਾ ਕਹਿਰ: ਹੁਣ ਇਸ ਇਲਾਕੇ ਨੂੰ ਕੀਤਾ ਗਿਆ ਪੂਰੀ ਤਰ੍ਹਾਂ ਸੀਲ


author

Baljeet Kaur

Content Editor

Related News